Mullanwal Youth Death News: ਵਿਦੇਸ਼ ਜਾਂਦੇ ਸਮੇਂ ਪੰਜਾਬੀ ਨੌਜਵਾਨ ਦੀ ਰੇਲਗੱਡੀ 'ਚ ਹੋਈ ਮੌਤ
Mullanwal Youth Death News: ਅਰਮਾਨੀਆ ਜਾਣ ਲਈ 30 ਜੂਨ ਨੂੰ ਨਿਕਲਿਆ ਸੀ ਘਰੋਂ
Punjabi youth Palwinder Singh dies in train while going abroad: ਵਿਧਾਨ ਸਭਾ ਹਲਕਾ ਕਾਦੀਆ ਅਧੀਨ ਆਉਂਦੇ ਪਿੰਡ ਮੁੱਲਾਂਵਾਲ ਦੇ ਇਕ 21 ਸਾਲਾ ਨੌਜਵਾਨ ਦੀ ਵਿਦੇਸ਼ ਜਾਂਦੇ ਸਮੇਂ ਰੇਲ ਸਫ਼ਰ ਦੌਰਾਨ ਤਲੰਗਾਨਾ ਦੇ ਸ਼ਹਿਰ ਖਮਮ ਕੋਲ ਅਚਨਚੇਤ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੇ ਪ੍ਰਵਾਰ ਅਨੁਸਾਰ ਪਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਪਹਿਲਾਂ ਵੀ ਇਕ ਵਾਰ ਯੂਰਪ ਨੇੜਲੇ ਅਰਮਾਨੀਆ ਵਿਚ ਕੁਝ ਸਮਾਂ ਨੌਕਰੀ ਕਰ ਕੇ ਘਰ ਪਰਤਿਆ ਸੀ ਅਤੇ ਹੁਣ ਉਹ 30 ਜੁਲਾਈ ਨੂੰ ਇਕ ਵਾਰ ਫਿਰ ਅਰਮਾਨੀਆ ਜਾਣ ਲਈ ਘਰੋਂ ਨਿਕਲਿਆ ਸੀ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਪਲਵਿੰਦਰ ਸਿੰਘ ਨੇ ਦਿੱਲੀ ਤੋਂ ਅਪਣਾ ਪਾਸਪੋਰਟ ਲੈ ਕੇ ਚੇਨਈ ਵਲ ਰੇਲ ਦਾ ਸਫ਼ਰ ਸ਼ੁਰੂ ਕੀਤਾ ਸੀ। ਜਦੋਂ ਉਸ ਦੀ ਗੱਡੀ ਤੇਲੰਗਾਨਾ ਦੇ ਸ਼ਹਿਰ ਵਿਜੇਵਾੜਾ ਨੇੜੇ ਖੰਮਮ ਕਸਬੇ ਕੋਲ ਪਹੁੰਚੀ ਤਾਂ ਇਸ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਤੇਲਂਗਾਨਾ ਦੇ ਪੰਜਾਬੀ ਲੋਕਾਂ ਵਲੋਂ ਉਨ੍ਹਾਂ ਨੂੰ ਇਸ ਮੌਤ ਦੀ ਖਬਰ ਦਿਤੀ ਗਈ। ਮ੍ਰਿਤਕ ਦੇ ਦੋ ਬੇਟੇ ਹਨ।
ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਪ੍ਰਵਾਰ ਦੀ ਆਰਥਕ ਹਾਲਤ ਬਹੁਤ ਕਮਜ਼ੋਰ ਹੈ। ਪਲਵਿੰਦਰ ਸਿੰਘ ਮਾਪਿਆਂ ਦਾ ਸਹਾਰਾ ਬਣਨ ਲਈ ਹੀ ਵਿਦੇਸ਼ਾਂ ਵਿਚ ਕਮਾਈ ਲਈ ਗਿਆ ਸੀ। ਹੁਣ ਜਦੋਂ ਉਸ ਦੀ ਮ੍ਰਿਤਕ ਦੇਹ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਪਈ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਪ੍ਰਵਾਰ ਦਾ ਸਹਿਯੋਗ ਕਰੇ।
ਕਾਦੀਆ ਤੋਂ ਕੁਲਵਿੰਦਰ ਸਿੰਘ ਭਾਟੀਆ ਦੀ ਰਿਪੋਰਟ
"(For more news apart from “ Punjabi youth Palwinder Singh dies in train while going abroad , ” stay tuned to Rozana Spokesman.)