ਸਕੂਲ ਮੈਨੇਜਮੈਂਟ ’ਤੇ ਚੌਕੀਦਾਰ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਆਰੋਪ
ਸਕੂਲ ਦੀ ਚੇਅਰਪਰਸਨ ਤੇ ਪ੍ਰਿੰਸੀਪਲ ਸਮੇਤ 5 ਅਧਿਆਪਕਾਂ ਖਿਲਾਫ ਮਾਮਲਾ ਦਰਜ
School management accused of forcing watchman to commit suicide ਪਟਿਆਲਾ : ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਸਥਿਤ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਚੌਕੀਦਾਰ ਰਾਮਨਾਥ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪੁਲਿਸ ਨੇ ਸਕੂਲ ਦੀ ਚੇਅਰਪਰਸਨ ਨਾਨਕੀ ਸਿੰਘ, ਪ੍ਰਿੰਸੀਪਲ ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਮੀਨਾਕਸ਼ੀ, ਟੀਚਰ ਕੁਦਰਤ ਅਤੇ ਜਿਓ ਸਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੀੜਤ ਰਾਮਨਾਥ ਨੇ ਥਾਣਾ ਅਨਾਜ ਮੰਡੀ ਪੁਲਿਸ ਨੂੰ ਦੱਸਿਆ ਕਿ ਉਹ ਦਿਵਯਾਂਗ ਹੈ ਅਤੇ ਸਕੂਲ ’ਚ ਚੌਕੀਦਾਰ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕ ਉਸ ਨੂੰ ਕਾਫੀ ਸਮੇਂ ਤੰਗ-ਪ੍ਰੇਸ਼ਾਨ ਕਰ ਸਨ ਅਤੇ ਉਸ ਨੂੰ ਜਾਣ-ਬੁੱਝ ਕੇ ਮੁਸ਼ਕਿਲ ਕੰਮ ਦਿੱਤਾ ਜਾਂਦਾ ਸੀ। 27 ਜੁਲਾਈ ਨੂੰ ਸਕੂਲ ਦੀ ਚੇਅਰਪਰਸਨ ਨਾਨਕੀ ਸਿੰਘ ਸਕੂਲ ’ਚ ਆਈ ਅਤੇ ਸਟੈਂਡ ’ਚ ਪਏ ਕੂੜੇ ਨੂੰ ਦੇਖ ਕੇ ਚੌਕੀਦਾਰ ਨੂੰ ਡਾਂਟਣ ਲੱਗੀ। ਪੀੜਤ ਚੌਕੀਦਾਰ ਨੇ ਜਦੋਂ ਆਪਣੀ ਰਿਟਾਇਰਮੈਂਟ ਮੰਗੀ ਤਾਂ ਚੇਅਰਪਰਸਨ ਨੇ ਉਸ ਨੂੰ ਕਿਹਾ ਕਿ ਉਹ ਉਸ ’ਤੇ ਅਜਿਹਾ ਕੇਸ ਪਾਵੇਗੀ ਕਿ ਉਹ ਸੋਚ ਵੀ ਨਹੀਂ ਸਕਦਾ।
ਤੰਗ ਹੋਏ ਚੌਕੀਦਾਰ ਨੇ ਖੁਦਕੁਸ਼ੀ ਨੋਟ ਲਿਖ ਕੇ ਪ੍ਰਿੰਸਪੀਲ ਨੂੰ ਦੇ ਦਿੱਤਾ ਅਤੇ ਬਾਅਦ ’ਚ ਤੇਜਾਬ ਪੀ ਲਿਆ। ਪੀੜਤ ਚੌਕੀਦਾਰ ਦਾ ਇਲਾਜ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਹੈ। ਉਧਰ ਥਾਣਾ ਅਨਾਜ ਮੰਡੀ ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਆਰੋਪੀ ਟੀਚਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।