ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਬਾਦਲ ਪ੍ਰਵਾਰ ਜ਼ਿੰਮੇਵਾਰ : ਡਾ. ਵੇਰਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਸ਼ੀਆਂ ਨੂੰ ਫੜਨ ਦੀ ਥਾਂ ’ਤੇ ਟਾਲਮਟੋਲ ਕਰਨ ਲਈ ਸਾਰਾ ਕੇਸ ਸੀ.ਬੀ.ਆਈ. ਨੂੰ ਦੇ ਦਿਤਾ ਗਿਆ

Raj Kumar Verka

ਅੰਮ੍ਰਿਤਸਰ(ਸੁਰਜੀਤ ਸਿੰਘ ਖ਼ਾਲਸਾ): ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਹੋਣ ਨਾਲ ਸਮੁੱਚੇ ਨਾਨਕ ਨਾਮ ਲੇਵਾ ਲੋਕਾਂ ਦੇ ਹਿਰਦੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਟਾਂਗਰਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਹੋਈ ਗ੍ਰਹਿ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਸੀ।

ਦੋਸ਼ੀਆਂ ਨੂੰ ਫੜਨ ਦੀ ਥਾਂ ’ਤੇ ਟਾਲਮਟੋਲ ਕਰਨ ਲਈ ਸਾਰਾ ਕੇਸ ਸੀ.ਬੀ.ਆਈ. ਨੂੰ ਦੇ ਦਿਤਾ ਗਿਆ। ਬੇਅਦਬੀ ਦੇ ਕੇਸ ਦੀ ਸਾਰੀ ਜ਼ਿੰਮੇਵਾਰੀ ਅਕਾਲੀ ਦਲ ’ਤੇ ਆਉਂਦੀ ਸੀ।ਕਾਂਗਰਸ ਦੀ ਸਰਕਾਰ ਬਣਨ ਤੇ ਅਸਲ ਦੋਸ਼ੀਆਂ ਕਟਹਿਰੇ ਵਿਚ ਖੜੇ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੀ.ਬੀ.ਆਈ. ਤੋਂ ਕੇਸ ਵਾਪਸ ਲੈ ਕੇ ਹਾਈ ਕੋਰਟ ਦੀ ਦੇਖ-ਰੇਖ ਹੇਠ ਐਸ ਆਈ ਟੀ ਦਾ ਗਠਨ ਕੀਤਾ ਗਿਆ ਸੀ

ਜਿਸ ਦੀ ਜਾਂਚ ਪੜਤਾਲ ਮੁਕੰਮਲ ਹੋ ਚੁਕੀ ਹੈ। ਇਸ ਸਮੇਂ ਪ੍ਰਮੁੱਖ ਸੀਨੀਅਰ ਕਾਂਗਰਸ ਆਗੂ ਸਰਪੰਚ ਕੁਲਦੀਪ ਕੁਮਾਰ ਟਾਂਗਰੀ, ਰਜੀਵ ਕੁਮਾਰ ਰਾਜੂ, ਚਰਨਜੀਤ ਸਿੰਘ, ਕੁਲਵੰਤ ਸਿੰਘ, ਸੁਰੇਸ਼ ਕੁਮਾਰ ਆਦਿ ਵਲੋਂ ਡਾਕਟਰ ਰਾਜ ਕੁਮਾਰ ਨੂੰ ਸਨਮਾਨਤ ਕੀਤਾ ਗਿਆ।