ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਬਿਜਲੀ ਦਰਾਂ 'ਚ ਇਕ ਵਾਰ ਫਿਰ ਤੋਂ ਵਾਧਾ

ਏਜੰਸੀ

ਖ਼ਬਰਾਂ, ਪੰਜਾਬ

ਘਰੇਲੂ ਬਿਜਲੀ ਖ਼ਪਤਕਾਰ ਲਈ 2 ਕਿਲੋਵਾਟ ਤੱਕ ਪਹਿਲੀਆਂ 100 ਯੂਨਿਟ ਵਿਚ ਕੋਈ ਤਬਦੀਲੀ ਨਹੀ ਕੀਤੀ ਗਈ ਹੈ।

Electricity

ਚੰਡੀਗੜ੍ਹ - ਪੰਜਾਬ ਵਿਚ ਆਮ ਆਦਮੀ ਦੀ ਜੇਬ ਉੱਤੇ ਬਿਜਲੀ ਬੋਰਡ ਲਗਾਤਰ ਬੋਝ ਪਾ ਰਿਹਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਕੁਸੁਮਜੀਤ ਸਿੰਘ ਸਿੱਧੂ ਅਤੇ ਮੈਂਬਰ ਐਸ ਐਸ ਸਰਨਾ ਤੇ ਅੰਜੀ ਚੰਦਰਾ ਵੱਲੋਂ ਪਾਵਰਕਾਮ ਨਾਲ ਸਾਲ 2020-21 ਲਈ ਬਿਜਲੀ ਖਪਤਕਾਰਾਂ ਲਈ ਦਰਾਂ ਤੈਅ ਕਰਨ ਵਾਸਤੇ ਪਟੀਸ਼ਨ ਦਾ ਨਿਪਟਾਰਾ ਕਰਦਿਆ 1 ਨੂੰ ਸੁਣਾਏ ਗਏ ਫੈਸਲੇ ਦੀ ਜਾਣਕਾਰੀ ਜਨਤਕ ਕੀਤੀ ਗਈ ਹੈ।

ਇਕ ਨਿਊਜ਼ ਏਜੰਸੀ ਖ਼ਬਰ ਮੁਤਾਬਿਕ ਘਰੇਲੂ ਬਿਜਲੀ ਖ਼ਪਤਕਾਰ ਲਈ 2 ਕਿਲੋਵਾਟ ਤੱਕ ਪਹਿਲੀਆਂ 100 ਯੂਨਿਟ ਵਿਚ ਕੋਈ ਤਬਦੀਲੀ ਨਹੀ ਕੀਤੀ ਗਈ ਹੈ। ਇਸ ਤੋਂ ਬਾਅਦ 101 ਤੋਂ 300 ਤੱਕ ਯੂਨਿਟਾ ਦੀ ਦਰ 6.59 ਰੁਪਏ ਸੀ ਜੋ ਹੁਣ 6.34 ਪੈਸੇ ਪ੍ਰਤੀ ਯੂਨਿਟ ਹੋਵੇਗੀ। ਬੋਰਡ ਨੇ 300 ਤੋਂ ਵੱਧ ਯੂਨਿਟ ਦਾ ਰੇਟ 7.20 ਰੁਪਏ ਪ੍ਰਤੀ ਯੂਨਿਟ ਕੀਤਾ ਸੀ

ਜੋ ਹੁਣ 7.30 ਕਰ ਦਿੱਤਾ ਗਿਆ ਹੈ। ਉਧਰ 2 ਤੋਂ 7 ਕਿਲੋਵਾਟ ਤੱਕ 101 ਤੋਂ 500 ਯੂਨਿਟ ਜਾ ਇਸ ਤੋਂ ਜ਼ਿਆਦਾ ਖਪਤ ਲਈ ਫਿਕਸ ਚਾਰਜਿਜ 45 ਰੁਪਏ ਪ੍ਰਤੀ ਕਿਲੋਵਾਟ ਮਹੀਨਾ ਤੋਂ ਵਧਾ ਕੇ 60 ਰੁਪਏ ਕਿਲੋਵਾਟ ਪ੍ਰਤੀ ਮਹੀਨਾ ਕਰ ਦਿੱਤਾ ਹੈ। 301 ਤੋਂ 500 ਯੂਨਿਟ ਤੱਕ ਬਿਜਲੀ ਦੀ ਖ਼ਪਤ ਕਰਨ ਵਾਲਿਆਂ ਲਈ ਹੁਣ ਦਰ 7.20 ਰੁਪਏ ਦੀ ਥਾਂ 7.30 ਰੁਪਏ ਕਰ ਦਿੱਤੀ ਗਈ ਹੈ ਜਦੋ ਕਿ 500 ਤੋਂ ਵੱਧ ਖ਼ਪਤ ਵਾਲਿਆ ਲਈ ਦਰ 7.40 ਰੁਪਏ ਤੋਂ ਘਟਾ ਕੇ 7.30 ਰੁਪਏ ਕਰ ਦਿੱਤੀ ਹੈ।

ਘਰੇਲੂ ਖਪਤਕਾਰਾਂ ਵਿਚ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਬਿਜਲੀ ਲੋਡ ਵਾਲਿਆ ਦਾ ਮਹੀਨੇ ਦਾ ਫਿਕਸ ਚਾਰਜਰ 50 ਰੁਪਏ ਤੋਂ ਵਧਾ ਕੇ 75 ਰੁਪਏ ਕਰ ਦਿੱਤਾ ਹੈ। ਬੋਰਡ ਨੇ 0 ਤੋਂ 100 ਯੂਨਿਟ ਦੀ ਖਪਤ ਵਾਲਿਆ ਲਈ ਦਰ 4.99 ਰੁਪਏ ਤੋਂ ਘਟਾ ਕੇ 4.49 ਰੁਪਏ ਕਰ ਦਿੱਤੀ ਹੈ। ਇਸ ਤੋਂ ਇਲਾਵਾ 101 ਤੋਂ 300 ਯੂਨਿਟ ਲਈ ਦਰ 6.59 ਤੋਂ ਘਟਾ ਕੇ 6.34 ਰੁਪਏ ਕਰ ਦਿੱਤੀ ਗਈ ਹੈ।