ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

image

ਪੱਖੋਂ ਕਲਾਂ, 3 ਸਤੰਬਰ (ਕਲਦੀਪ ਰਾਜੂ): ਨੇੜਲੇ ਪਿੰਡ ਧੌਲਾ ਦੀ ਪੱਤੀ ਸਲੇਮਾ ਦੇ ਇਕ ਵਿਅਕਤੀ ਰੋਮੀ ਸਿੰਘ ਸਿੰਘ ਬੀਤੀ ਰਾਤ ਕਰੰਟ ਲੱਗਣ ਨਾਲ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਜਾਣਕਾਰੀ ਅਨੁਸਾਰ ਰੋਮੀ ਸਿੰਘ ਪੁੱਤਰ ਰਾਮ ਸਿੰਘ ਵਾਸੀ ਧੌਲਾ ਟਰਾਈਡੈਂਟ ਫ਼ੈਕਟਰੀ ਤੋਂ ਅਪਣੀ ਡਿਊਟੀ ਕਰ ਕੇ ਜਦੋਂ ਘਰ ਪਰਤਿਆ ਤਾਂ ਵਿਹੜੇ ਵਿਚ ਰੱਖੇ ਕੂਲਰ ਦੀ ਤਾਰ ਨੂੰ ਬਿਜਲੀ ਦੇ ਬੋਰਡ ਵਿਚ ਲਗਾਉਣ ਲੱਗਾ ਤਾਂ ਕਰੰਟ ਨੇ ਉਸ ਨੂੰ ਅਪਣੀ ਜਕੜ ਵਿਚ ਲੈ ਲਿਆ। ਕਰੰਟ ਦਾ ਝਟਕਾ ਇਨ੍ਹਾਂ ਤੇਜ਼ ਸੀ ਕਿ ਵਿਅਕਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦੇ ਸਾਰ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਅਪਣੇ ਪਿੱਛੇ ਮਾਤਾ ਪਿਤਾ, ਪਤਨੀ ਤੋਂ ਇਲਾਵਾ ਦੋ ਲੜਕੇ ਉਮਰ 8 ਤੇ 10 ਸਾਲ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਪਰਵਾਰ ਨੇ ਪੰਜਾਬ ਸਰਕਾਰ ਤੋਂ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ।