ਅਸੀਂ ਸੁਖਬੀਰ ਬਾਦਲ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ - ਬਲਬੀਰ ਸਿੰਘ ਰਾਜੇਵਾਲ
ਅਸੀਂ ਪੰਜਾਬ ਦੇ ਹਾਲਾਤ ਖ਼ਰਾਬ ਨਹੀਂ ਹੋਣ ਦਿਆਂਗੇ ਤੇ ਜੇ ਸੁਖਬੀਰ ਬਾਦਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਅਸੀਂ ਵੀ ਤਿਆਰ ਹਾਂ।
Balbir Singh Rajewal
ਚੰਡੀਗੜ੍ਹ - ਚੰਡੀਗੜ੍ਹ ਪਹੁੰਚੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸੁਖਬੀਰ ਬਾਦਲ ਖਿਲਾਫ਼ ਬੋਲਦਿਆਂ ਕਿਹਾ ਕਿ ਉਹ ਉਹਨਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਗਿੱਦੜਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਜੇ ਉਹ ਸਾਡੇ ਨਾਲ ਗੱਲ ਕਰਨ ਚਾਹੁੰਦੇ ਹਨ ਤਾਂ ਅਸੀਂ ਸਾਰੇ ਗੱਲ ਕਰਨ ਨੂੰ ਤਿਆਰ ਹਾਂ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਪਹਿਲਾਂ ਲੁਧਿਆਣਾ ਦੇ ਕਿਸੇ ਪਿੰਡ ਵਿਚ ਆ ਕੇ ਕਿਹਾ ਸੀ ਕਿ ਜੇ ਇਸ਼ਾਰਾ ਵੀ ਕਰਦੇ ਹਨ ਤਾਂ ਇਹ ਸਾਰੇ ਲੱਭਣੇ ਨਹੀਂ ਪਰ ਅਸੀਂ ਉਸ ਦੀਆਂ ਇਹਨਾਂ ਧਮਕੀਆਂ ਤੋਂ ਨਹੀਂ ਡਰਦੇ ਪਰ ਸਾਨੂੰ ਇਸ ਦੀ ਚਿੰਤਾ ਜ਼ਰੂਰ ਹੈ ਕਿ ਅਸੀਂ ਪੰਜਾਬ ਦੇ ਹਾਲਾਤ ਖ਼ਰਾਬ ਨਹੀਂ ਹੋਣ ਦਿਆਂਗੇ ਤੇ ਜੇ ਉਹ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਅਸੀਂ ਵੀ ਤਿਆਰ ਹਾਂ।