ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ 'ਚ 2 ਗਿ੍ਫ਼ਤਾਰ, 2 ਕਰੋੜ ਦੀ ਹੈਰੋਇਨ ਜ਼ਬਤ

ਏਜੰਸੀ

ਖ਼ਬਰਾਂ, ਪੰਜਾਬ

ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ 'ਚ 2 ਗਿ੍ਫ਼ਤਾਰ, 2 ਕਰੋੜ ਦੀ ਹੈਰੋਇਨ ਜ਼ਬਤ

image

ਨਵੀਂ ਦਿੱਲੀ, 3 ਸਤੰਬਰ : ਦਿੱਲੀ ਦੇ ਰੋਹਿਣੀ ਇਲਾਕੇ ਤੋਂ ਦੋ ਵਿਅਕਤੀਆਂ ਨੂੰ  ਨਸ਼ਾ ਤਸਕਰੀ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ | ਦੋਹਾਂ ਵਿਅਕਤੀਆਂ ਕੋਲੋਂ 2 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ | ਪੁਲਿਸ ਨੇ ਅੱਜ ਇਹ ਜਾਣਕਾਰੀ ਦਿਤੀ | 
ਪੁਲਿਸ ਨੇ ਦਸਿਆ ਕਿ ਹਿਸ਼ਟਰੀ ਸ਼ੀਟਰ ਮਨੀਸ਼ (34) ਦੇ ਰੋਹਿਣੀ ਇਲਾਕੇ 'ਚ ਹੋਣ ਦੀ ਗੁਪਤ ਸੂਚਨਾ ਮਿਲੀ ਸੀ | ਡਿਪਟੀ ਕਮਿਸ਼ਨਰ ਆਫ਼ ਪੁਲਿਸ (ਅਪਰਾਧ) ਵਿਚਿਤਰਵੀਰ ਨੇ ਦਸਿਆ ਕਿ ਪੁਲਿਸ ਟੀਮ ਨੇ ਇਕ ਕਾਰ ਨੂੰ  ਰੋਕਿਆ ਜਿਸ ਵਿਚ ਮਨੀਸ਼ ਅਤੇ ਉਸ ਦਾ ਸਾਥੀ ਟਿੰਕੂ ਮੌਜੂਦ ਸਨ | ਉਨ੍ਹਾਂ ਦਸਿਆ ਕਿ ਦੋਹਾਂ ਨੂੰ  ਗਿ੍ਫ਼ਤਾਰ ਕਰ ਲਿਆ ਗਿਆ ਹੈ |
ਪੁਲਿਸ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਦੋਹਾਂ ਕੋਲੋਂ 1.3 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 2 ਕਰੋੜ ਰੁਪਏ ਦੱਸੀ ਜਾ ਰਹੀ ਹੈ | ਉਨ੍ਹਾਂ ਦਸਿਆ ਕਿ ਮਨੀਸ਼ ਪੂਰਬੀ ਦਿੱਲੀ ਦੀ ਨੰਦ ਨਗਰੀ ਦਾ ਵਸਨੀਕ ਹੈ ਅਤੇ ਉਹ ਸਾਲ 2014 ਵਿਚ ਲਾਹੌਰੀ ਗੇਟ ਨੇੜੇ ਲੁੱਟ-ਖੋਹ ਦੇ ਇਕ ਕੇਸ ਵਿਚ 5 ਸਾਲ ਦੀ ਸਜ਼ਾ ਕੱਟ ਚੁੱਕਾ ਹੈ | ਉਸ ਨੇ ਦਸਿਆ ਕਿ ਸਾਲ 2019 'ਚ ਰਿਹਾਈ ਤੋਂ ਬਾਅਦ ਉਹ ਜੂਏ ਦੇ ਗ਼ੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਹੋ ਗਿਆ ਅਤੇ ਘਾਟੇ ਕਾਰਨ ਦਿੱਲੀ-ਐਨ.ਸੀ.ਆਰ. (ਰਾਸ਼ਟਰੀ ਰਾਜਧਾਨੀ ਖੇਤਰ) 'ਚ ਨਸ਼ੀਲੇ ਪਦਾਰਥ ਵੇਚਣ ਲੱਗਾ | 
ਪੁਲਿਸ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਦੂਜਾ ਦੋਸ਼ੀ 34 ਸਾਲਾ ਟਿੰਕੂ ਸਾਹਦਰਾ ਦਾ ਰਹਿਣ ਵਾਲਾ ਹੈ ਅਤੇ ਮਨੀਸ਼ ਦਾ ਬਚਪਨ ਦਾ ਦੋਸਤ ਹੈ | ਉਨ੍ਹਾਂ ਦਸਿਆ ਕਿ ਟਿੰਕੂ ਨੂੰ  ਪਹਿਲਾਂ ਹੀ ਆਬਕਾਰੀ ਐਕਟ ਤਹਿਤ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਪੁਲਿਸ ਨੇ ਦਸਿਆ ਕਿ ਟਿੰਕੂ ਦਿੱਲੀ-ਐਨ.ਸੀ.ਆਰ. ਵਿਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿਚ ਮਨੀਸ਼ ਦੀ ਮਦਦ ਕਰਦਾ ਸੀ |      (ਏਜੰਸੀ)