ਕਸਟਮ ਵਿਭਾਗ ਦੀ ਵੱਡੀ ਕਾਰਵਾਈ, 33 ਲੱਖ ਦੇ ਯੂਰੋ ਸਮੇਤ 2 ਵਿਅਕਤੀ ਕਾਬੂ
ਹਿਰਾਸਤ ’ਚ ਲੈ ਕੇ ਕਸਟਮ ਵਿਭਾਗ ਨੇ ਪੁੱਛਗਿੱਛ ਕੀਤੀ ਸ਼ੁਰੂ
A major operation of the customs department
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ 2 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 33 ਲੱਖ ਰੁਪਏ ਦੀ ਕੀਮਤ ਦੇ ਯੂਰੋ ਬਰਾਮਦ ਹੋਏ ਹਨ। ਦੋਨੋਂ ਵਿਅਕਤੀ ਏਅਰ ਇੰਡੀਆ ਦੀ ਉਡਾਣ IX 191 ਰਾਹੀਂ ਦੁਬਈ ਜਾਣ ਦੀ ਤਿਆਰੀ ਵਿਚ ਸਨ।
ਹਵਾਈ ਅੱਡੇ ’ਤੇ ਤਾਇਨਾਤ CISF ਦੇ ਅਧਿਕਾਰੀਆਂ ਨੇ ਦੋਨਾਂ ਯਾਤਰੀਆਂ ਕੋਲੋਂ 21000-21000 ਯੂਰੋ ਬਰਾਮਦ ਕੀਤੇ ਹਨ। ਕਸਟਮ ਵਿਭਾਗ ਨੇ ਦੋਨਾਂ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।