ਤਲਾਸ਼ੀ ਦੌਰਾਨ ਜ਼ਿਲ੍ਹਾ ਰੂਪਨਗਰ ਜੇਲ੍ਹ ’ਚੋਂ ਕੀਪੈਡ ਮੋਬਾਈਲ ਫ਼ੋਨ ਤੇ 2 ਮੋਬਾਈਲ ਬੈਟਰੀਆਂ ਵੀ ਹੋਈਆ ਬਰਾਮਦ
ਪ੍ਰਿਜ਼ਨ ਐਕਟ 52-A ਤਹਿਤ ਮਾਮਲਾ ਦਰਜ
During the search, keypad mobile phone and 2 mobile batteries
ਰੂਪਨਗਰ: ਜ਼ਿਲ੍ਹਾ ਰੂਪਨਗਰ ਜੇਲ੍ਹ ਵਿਚ ਜੇਲ੍ਹ ਸੁਰੱਖਿਆ ਬਲ ਨੇ ਤਲਾਸ਼ੀ ਦੌਰਾਨ ਇਕ ਕੀਪੈਡ ਵਾਲਾ ਮੋਬਾਇਲ ਫ਼ੋਨ ਬਰਾਮਦ ਕੀਤਾ ਹੈ ਇਹ ਮੋਬਾਈਲ ਫ਼ੋਨ ਬਿਨ੍ਹਾਂ ਸਿਮ ਤੋਂ ਬਰਾਮਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮੋਬਾਈਲ ਫ਼ੋਨ ਵਿਚ ਵਰਤਿਆ ਜਾਣ ਵਾਲੀਆਂ 2 ਮੋਬਾਈਲ ਬੈਟਰੀਆਂ ਵੀ ਬਰਾਮਦ ਹੋਈਆਂ ਹਨ।
ਇਸ ਬਾਬਤ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਟੀ ਥਾਣੇ ਰੂਪਨਗਰ ਵਿਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਪ੍ਰਿਜ਼ਨ ਐਕਟ 52-A ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ.