2 ਦਿਨ ਬੁਖ਼ਾਰ ਰਹਿਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ PGI 'ਚ ਭਰਤੀ
ਰੂਟੀਨ ਚੈੱਕਅੱਪ ਲਈ ਕਰਵਾਇਆ ਦਾਖ਼ਲ
Parkash Singh Badal
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਰੂਟੀਨ ਚੈੱਕਅਪ ਲਈ ਪੀ. ਜੀ. ਆਈ. 'ਚ ਦਾਖ਼ਲ ਕਰਾਇਆ ਗਿਆ ਹੈ। ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਉਹਨਾਂ ਨੂੰ 2 ਦਿਨਾਂ ਤੋਂ ਬੁਖ਼ਾਰ ਵੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀ. ਜੀ. ਆਈ. ਲਿਆਂਦਾ ਗਿਆ ਹੈ।