ਸਰਕਾਰ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਅਸੰਵੇਦਨਸ਼ੀਲ, ਅਸੀਂ ਲੋਕਾਂ ਦੀ ਆਵਾਜ਼ ਉਠਾਉਂਦੇ ਰਹਾਂਗੇ : ਕਾਂਗਰਸ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਅਸੰਵੇਦਨਸ਼ੀਲ, ਅਸੀਂ ਲੋਕਾਂ ਦੀ ਆਵਾਜ਼ ਉਠਾਉਂਦੇ ਰਹਾਂਗੇ : ਕਾਂਗਰਸ

image

ਨਵੀਂ ਦਿੱਲੀ, 3 ਸਤੰਬਰ : ਕਾਂਗਰਸ ਨੇ ਅੱਜ ਕੇਂਦਰ ਸਰਕਾਰ 'ਤੇ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਲੋਕਾਂ ਨਾਲ ਜੁੜੇ ਮੁੱਦਿਆਂ ਪ੍ਰਤੀ ਅਸੰਵੇਦਨਸੀਲ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਮਜਬੂਤ ਵਿਰੋਧੀ ਧਿਰ ਹੋਣ ਦੇ ਨਾਤੇ ਉਹ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ  ਉਠਾਉਂਦੀ ਰਹੇਗੀ | 
ਪਾਰਟੀ ਦੇ ਜਨਰਲ ਸਕੱਤਰਾਂ ਜੈਰਾਮ ਰਮੇਸ਼, ਕੇ.ਸੀ. ਵੇਣੂਗੋਪਾਲ ਅਤੇ ਅਜੇ ਮਾਕਨ ਅਤੇ ਕੁਝ ਹੋਰ ਆਗੂਆਂ ਨੇ ਮਹਿੰਗਾਈ 'ਤੇ ਕਾਂਗਰਸ ਦੀ 'ਹੱਲਾ-ਬੋਲ' ਰੈਲੀ ਤੋਂ ਇਕ ਦਿਨ ਪਹਿਲਾਂ ਰਾਮਲੀਲਾ ਮੈਦਾਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ 'ਤੇ ਅਪਣੇ ਉਦਯੋਗਪਤੀ ਦੋਸਤਾਂ ਨੂੰ  ਫਾਇਦਾ ਪਹੁੰਚਾਉਣ ਦਾ ਦੋਸ਼ ਵੀ ਲਾਇਆ | ਮਾਕਨ ਨੇ ਕਿਹਾ,''ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਮਹਿੰਗਾਈ ਦੇ ਵਿਰੁਧ ਸੰਸਦ ਅਤੇ ਸੜਕ 'ਤੇ ਅਤੇ ਲੋਕ ਹਿਤਾਂ ਲਈ ਲੜ ਰਹੇ ਹਨ | ਦੇਸ਼ ਦੇ ਅੰਦਰ ਮਹਿੰਗਾਈ ਅਤੇ ਬੇਰੁਜ਼ਗਾਰੀ ਵਧ ਰਹੀ ਹੈ ਪਰ ਸਰਕਾਰ ਅਸੰਵੇਦਨਸੀਲ ਬਣੀ ਹੋਈ ਹੈ |
                       (ਏਜੰਸੀ)