ਦਲਿਤ ਲੜਕੀਆਂ ਵਲੋਂ ਪਰੋਸਿਆ ਖਾਣਾ ਵਿਦਿਆਰਥੀਆਂ ਨੂੰ ਸੁੱਟਣ ਲਈ ਕਿਹਾ, ਸਕੂਲ ਦਾ ਰਸੋਈਆ ਗਿ੍ਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਦਲਿਤ ਲੜਕੀਆਂ ਵਲੋਂ ਪਰੋਸਿਆ ਖਾਣਾ ਵਿਦਿਆਰਥੀਆਂ ਨੂੰ ਸੁੱਟਣ ਲਈ ਕਿਹਾ, ਸਕੂਲ ਦਾ ਰਸੋਈਆ ਗਿ੍ਫ਼ਤਾਰ

image

ਉਦੈਪੁਰ, 3 ਸਤੰਬਰ : ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਦੇ ਰਸੋਈਏ ਨੂੰ  ਦੋ ਦਲਿਤ ਵਿਦਿਆਰਥਣਾਂ ਨਾਲ ਵਿਤਕਰਾ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਸਨਿਚਰਵਾਰ ਨੂੰ  ਇਹ ਜਾਣਕਾਰੀ ਦਿਤੀ | ਬੜੌਦੀ ਖੇਤਰ ਦੇ ਇਕ ਸਰਕਾਰੀ ਅੱਪਰ ਪ੍ਰਾਇਮਰੀ ਸਕੂਲ ਵਿਚ, ਦਲਿਤ ਵਿਦਿਆਰਥਣਾਂ ਨੇ ਸ਼ੁਕਰਵਾਰ ਨੂੰ  ਲਾਲਾ ਰਾਮ ਗੁਰਜਰ ਦੁਆਰਾ ਤਿਆਰ ਕੀਤਾ ਮਿਡ-ਡੇ-ਮੀਲ ਵਿਦਿਆਰਥੀਆਂ ਨੂੰ  ਪਰੋਸਿਆ ਸੀ |
ਪੁਲਿਸ ਨੇ ਦਸਿਆ ਕਿ ਲਾਲਾਰਾਮ ਨੇ ਇਸ 'ਤੇ ਇਤਰਾਜ ਕੀਤਾ ਅਤੇ ਖਾਣਾ ਖਾ ਰਹੇ ਵਿਦਿਆਰਥੀਆਂ ਨੂੰ  ਖਾਣਾ ਸੁੱਟਣ ਲਈ ਕਿਹਾ ਕਿਉਂਕਿ ਇਹ ਦਲਿਤ ਵਿਦਿਆਰਥਣਾਂ ਦੁਆਰਾ ਪਰੋਸਿਆ ਗਿਆ ਸੀ | ਉਸ ਦੇ ਕਹਿਣ 'ਤੇ ਵਿਦਿਆਰਥੀਆਂ ਨੇ ਖਾਣਾ ਸੁੱਟ ਦਿਤਾ |  
ਵਿਦਿਆਰਥਣਾਂ ਨੇ ਘਟਨਾ ਬਾਰੇ ਅਪਣੇ ਪਰਵਾਰ ਵਾਲਿਆਂ ਨੂੰ  ਦਸਿਆ, ਜਿਸ ਤੋਂ ਬਾਅਦ ਉਹ ਅਪਣੇ ਕੱੁਝ ਰਿਸ਼ਤੇਦਾਰਾਂ ਨਾਲ ਸਕੂਲ ਪਹੁੰਚੀਆਂ ਅਤੇ ਰਸੋਈਏ ਵਿਰੁਧ ਕਾਰਵਾਈ ਦੀ ਮੰਗ ਕੀਤੀ | ਪੁਲਿਸ ਨੇ ਕਿਹਾ, Tਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ (ਅਤਿਆਚਾਰ ਦੀ ਰੋਕਥਾਮ) ਐਕਟ ਦੇ ਤਹਿਤ ਗੋਗੁੰਡਾ ਪੁਲਿਸ ਸਟੇਸ਼ਨ ਵਿਚ ਰਸੋਈਏ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ | 
ਪੁਲਿਸ ਅਨੁਸਾਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਮਾਮਲਾ ਸਹੀ ਨਿਕਲਿਆ ਤਾਂ ਤੁਰਤ ਕਾਰਵਾਈ ਕੀਤੀ ਗਈ | ਵਿਦਿਆਰਥੀਆਂ ਨੇ ਖਾਣਾ ਇਸ ਲਈ ਸੁੱਟ ਦਿਤਾ ਕਿਉਂਕਿ ਇਹ ਦਲਿਤ ਵਿਦਿਆਰਥਣਾਂ ਦੁਆਰਾ ਪਰੋਸਿਆ ਗਿਆ ਸੀ | ਉਨ੍ਹਾਂ ਦਸਿਆ ਕਿ ਰਸੋਈਆ ਅਪਣੀ ਪਸੰਦ ਦੇ ਉੱਚ ਜਾਤੀ ਦੇ ਵਿਦਿਆਰਥੀਆਂ ਨੂੰ  ਖਾਣਾ ਪਰੋਸਣ ਲਈ ਕਹਿੰਦਾ ਸੀ ਪਰ ਖਾਣਾ ਚੰਗੀ ਤਰ੍ਹਾਂ ਨਾ ਪਰੋਸਣ ਦੀ ਸ਼ਿਕਾਇਤ ਤੋਂ ਬਾਅਦ ਇਕ ਵਿਦਿਆਰਥੀ ਨੇ ਸ਼ੁਕਰਵਾਰ ਨੂੰ  ਦਲਿਤ ਲੜਕੀਆਂ ਨੂੰ  ਖਾਣਾ ਪਰੋਸਣ ਲਈ ਕਿਹਾ ਸੀ |     
    (ਏਜੰਸੀ)