ਨਸ਼ਾ ਤਸਕਰਾਂ ਵਿਰੁਧ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ, ਕਰੀਬ ਤਿੰਨ ਕਰੋੜ ਦੀ ਜਾਇਦਾਦ ਕੁਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਟਰੱਕ, ਪੰਜ ਕਾਰਾਂ, ਇਕ ਟਰੈਕਟਰ-ਟ੍ਰਾਲੀ ਅਤੇ 13 ਸਕੂਟਰ ਮੋਟਰਸਾਈਕਲ ਜ਼ਬਤ

Big operation of Barnala police against drug traffickers, property of about three crores attached

 

ਬਰਨਾਲਾ:  ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਹੁਣ ਤਕ ਨਸ਼ਾ ਤਸਕਰਾਂ ਦੀ ਕਰੀਬ 3 ਕਰੋੜ ਰੁਪਏ ਦੀ ਜਾਇਦਾਦ ਅਤੇ ਵਾਹਨ ਜ਼ਬਤ ਕੀਤੇ ਹਨ। ਨਸ਼ਾ ਤਸਕਰਾਂ ਦੀਆਂ ਕੁਰਕ ਕੀਤੀਆਂ ਜਾਇਦਾਦਾਂ ਅਤੇ ਵਾਹਨਾਂ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਗੁਰਬਚਨ ਸਿੰਘ ਪੀ.ਬੀ.ਆਈ., ਐਨ.ਡੀ.ਪੀ.ਐਸ. ਨੇ ਦਸਿਆ ਕਿ ਐਸ.ਐਸ.ਪੀ.ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਨੇ ਕਾਨੂੰਨ ਅਨੁਸਾਰ 14 ਕੇਸਾਂ ਵਿਚ ਨਾਮਜ਼ਦ 19 ਨਸ਼ਾ ਤਸਕਰਾਂ ਦੀ ਕਰੀਬ ਤਿੰਨ ਕਰੋੜ ਦੀ ਜਾਇਦਾਦ ਕੁਰਕ ਕੀਤੀ ਹੈ, ਜਿਸ ਵਿਚ ਮਕਾਨ ਅਤੇ ਵਾਹੀਯੋਗ ਜ਼ਮੀਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ: ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਨਹਿਰ ਵਿਚ ਸੁੱਟੀ ਥਾਰ 

ਇਸ ਦੌਰਾਨ ਇਕ ਟਰੱਕ, ਪੰਜ ਕਾਰਾਂ, ਇਕ ਟਰੈਕਟਰ-ਟ੍ਰਾਲੀ ਅਤੇ 13 ਸਕੂਟਰ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ ਅੱਠ ਲੱਖ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਐਨ.ਡੀ.ਪੀ.ਐਸ. ਤਹਿਤ 3 ਹੋਰ ਕੇਸਾਂ ਵਿਚ ਢਾਈ ਕਰੋੜ ਦੀ ਹੋਰ ਜਾਇਦਾਦ ਕੁਰਕ ਕਰਨ ਦੀ ਵੀ ਕਵਾਇਦ ਸ਼ੁਰੂ ਕਰ ਦਿਤੀ ਗਈ ਹੈ।

ਇਹ ਵੀ ਪੜ੍ਹੋ: ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਨਹਿਰ ਵਿਚ ਸੁੱਟੀ ਥਾਰ 

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਨੇੜੇ ਕੋਈ ਵੀ ਵਿਅਕਤੀ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੁੰ ਦਿਤੀ ਜਾਵੇ। ਪੁਲਿਸ ਨੂੰ ਸੂਚਿਤ ਕਰਨ ਵਾਲੇ ਵਿਅਕਤੀ ਦੀ ਪਛਾਣ ਪੁਲਿਸ ਵਲੋਂ ਗੁਪਤ ਰੱਖੀ ਜਾਵੇਗੀ। ਇਸ ਮੌਕੇ ਡੀ.ਐਸ.ਪੀ. ਰੀਡਰ ਜਗਵੀਰ ਸਿੰਘ, ਸਬ-ਇੰਸਪੈਕਟਰ ਹਰਗੋਬਿੰਦ ਸਿੰਘ, ਏ.ਐਸ.ਆਈ. ਬਲਦੇਵ ਸਿੰਘ ਅਤੇ ਹੌਲਦਾਰ ਜਸਵਿੰਦਰ ਸਿੰਘ ਹਾਜ਼ਰ ਸਨ।