NRI ਨੂੰ ਅਗਵਾ ਕਰ ਕੇ 20 ਕਰੋੜ ਰੁਪਏ ਫਿਰੌਤੀ ਮੰਗਣ ਦਾ ਮਾਮਲਾ: ਸਾਬਕਾ ਅਕਾਲੀ ਸਰਪੰਚ ਅਸਲੇ ਸਣੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਪਿਸਤੌਲ, 10 ਜ਼ਿੰਦਾ ਰੌਂਦ, ਇਕ 12 ਬੋਰ ਰਾਇਫਲ ਅਤੇ ਇਕ 15 ਬੋਰ ਰਾਇਫਲ ਬਰਾਮਦ

Former Akali Sarpanch arrested with arms in kidnapping and ransom case



ਫਾਜ਼ਿਲਕਾ: ਇਕ ਐਨ.ਆਰ.ਆਈ. ਨੂੰ ਅਗਵਾ ਕਰ ਕੇ 20 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਸਾਬਕਾ ਅਕਾਲੀ ਸਰਪੰਚ ਗੁਰਵਿੰਦਰ ਸਿੰਘ ਅਤੇ ਰਮਨਦੀਪ ਸੋਹੀ ਨੂੰ ਅਸਲੇ ਸਣੇ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ: 1 ਸਾਲ ਵਿਚ 1531 ਕਰੋੜ ਰੁਪਏ ਵਧੀ ਕੌਮੀ ਪਾਰਟੀਆਂ ਦੀ ਜਾਇਦਾਦ; ਭਾਜਪਾ ਦੀ ਜਾਇਦਾਦ ’ਚ 1056 ਕਰੋੜ ਦਾ ਵਾਧਾ

ਬੀਤੇ ਦਿਨ ਬਲਵਿੰਦਰ ਸਿੰਘ ਪੁੱਤਰ ਸ਼ਿਗਾਰਾ ਸਿੰਘ ਵਾਸੀ ਪਿੰਡ ਥਿੰਦੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਸ਼ਿਕਇਤ ਦਿਤੀ ਕਿ ਉਸ ਦਾ ਰਿਸ਼ਤੇਦਾਰ ਨਛੱਤਰ ਸਿੰਘ ਵਾਸੀ ਕੈਲੇਫੋਰਨੀਆ ਯੂ.ਐਸ.ਏ ਪਿਛਲੇ ਦਿਨੀਂ ਪੰਜਾਬ ਆਇਆ ਸੀ, ਜਿਸ ਨੂੰ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਤੋ ਗੁਰਵਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਅਤੇ ਰਮਨਦੀਪ ਸੋਹੀ ਪਤਨੀ ਦਵਿੰਦਰ ਸਿੰਘ ਵਾਸੀ ਪਿੰਡ ਸ਼ਾਮਾ ਖਾਨਕਾ ਉਰਫ਼ ਫਰਵਾ ਵਾਲਾ ਅਗਵਾ ਕਰਕੇ ਆਪਣੇ ਘਰ ਐਮ.ਸੀ. ਕਲੋਨੀ ਫਾਜ਼ਿਲਕਾ ਲੈ ਆਏ। ਉਸ ਨੂੰ ਛੱਡਣ ਬਦਲੇ ਇਨ੍ਹਾਂ ਵਲੋ 20 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ’ਤੇ ਕਾਰਵਾਈ ਕਰਦੇ ਹੋਏ ਐਸ.ਆਈ. ਸਚਿਨ ਮੁੱਖ ਅਫਸਰ ਥਾਣਾ ਸਿਟੀ ਫਾਜ਼ਿਲਕਾ ਨੇ ਮੁਕੱਦਮਾ ਨੰਬਰ 163 ਮਿਤੀ 03.09.2023 ਅ/ਧ 364-ਏ, 120-ਬੀ ਭ:ਦ ਥਾਣਾ ਸਿਟੀ ਫਾਜ਼ਿਲਕਾ ਬਰਖਿਲਾਫ ਗੁਰਵਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਅਤੇ ਰਮਨਦੀਪ ਸੋਹੀ ਦਰਜ ਰਜਿਸ਼ਟਰ ਕੀਤਾ ਗਿਆ।

ਇਹ ਵੀ ਪੜ੍ਹੋ: ਪਾਕਿਸਤਾਨ ਪਹੁੰਚੇ ਬੀਸੀਸੀਆਈ ਪ੍ਰਧਾਨ ਅਤੇ ਉਪ ਪ੍ਰਧਾਨ; ਕਿਹਾ, ਕ੍ਰਿਕਟ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ

ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਗੁਰਵਿੰਦਰ ਸਿੰਘ ਦੇ ਘਰ ਤੋਂ ਨਛੱਤਰ ਸਿੰਘ ਵਾਸੀ ਕੈਲੇਫੋਰਨੀਆ ਨੂੰ ਬਚਾਇਆ ਅਤੇ ਮੌਕੇ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਰਾਈਫਲ 12 ਬੋਰ, ਇਕ ਰਾਈਫਲ 15 ਬੋਰ ਸਮੇਤ 6 ਜ਼ਿੰਦਾ ਰੌਂਦ ਅਤੇ 2 ਪਿਸਟਲ 32 ਬੋਰ ਸਮੇਤ 10 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਦਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਵਿਰੁਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ।