ਸਰਨਾ ਦੀ ਨਸੀਹਤ: ‘ਗੁਰਦਵਾਰਾ ਬੰਗਲਾ ਸਾਹਿਬ ਤੋਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵਿਰੁਧ ਗੁਮਰਾਹਕੁਨ ਪ੍ਰਚਾਰ ਬੰਦ ਕਰੇ ਜਸਬੀਰ ਰੋਡੇ’ 

ਏਜੰਸੀ

ਖ਼ਬਰਾਂ, ਪੰਜਾਬ

‘ਭਾਰਤੀ ਖ਼ੁਫ਼ੀਆ ਏਜੰੰਸੀ’ ਦੇ ਸਾਬਕਾ ਅਫ਼ਸਰ ਦੀ ਕਿਤਾਬ ਵਿਚ ਅਪਣੇ ਬਾਰੇ ਕੀਤੇ ਹੈਰਾਨਕੁਨ ਪ੍ਰਗਟਾਵਿਆਂ ਬਾਰੇ ਪੰਥ ਨੂੰ ਜਵਾਬ ਦੇਣ ਦੀ ਹਿੰਮਤ...

Sarna's advice: 'Jasbir Rode should stop misleading propaganda against Akal Takht and Shiromani Committee from Gurdwara Bangla Sahib'

 

Panthak News:: ਸ਼੍ਰੋਮਣੀ ਅਕਾਲੀ ਦਲ ਬਾਦਲ (ਦਿੱਲੀ) ਇਕਾਈ ਦੇ ਪ੍ਰਧਾਨ ਤੇ  ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਗੁਰਦਵਾਰਾ ਬੰਗਲਾ ਸਾਹਿਬ ਤੋਂ ਕੀਤੀ ਕਥਾ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੂੰ ‘ਪੰਜ ਜਥੇਦਾਰਾਂ’ ਬਾਰੇ ਵਿਅੰਗ ਨਹੀਂ ਕਰਨਾ ਚਾਹੀਦਾ ਅਤੇ ਸ਼੍ਰੋਮਣੀ ਕਮੇਟੀ ਨੂੂੰ ਵੀ ਭੰਡਣਾ ਸਾਬਕਾ ਜਥੇਦਾਰ ਨੂੰ ਨਹੀਂ ਸ਼ੋਭਦਾ।

ਅੱਜ ਇਥੇ ਜਾਰੀ ਇਕ ਬਿਆਨ ਵਿਚ ਸਰਨਾ ਨੇ ਕਿਹਾ, “ਜਸਬੀਰ ਸਿੰਘ ਰੋਡੇ ਨੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਤਾਂ ਕੋਈ ਨਸੀਹਤ ਨਹੀਂ ਦਿਤੀ, ਜੋ ਰੋਜ਼ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਰਹਿਤ ਮਰਿਆਦਾ ਦਾ ਨਿਰਾਦਰ ਕਰ ਰਹੀ ਹੈ, ਸਗੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੂੰ ਭੰਡਣ ਤਕ ਚਲੇ ਗਏ ਹਨ, ਰੋਡੇ ਕੌਮ ਨੂੰ ਕਿਸ ਤਰ੍ਹਾਂ ਦੀ ਸੇਧ ਦੇਣਗੇ? ਕੀ ਰੋਡੇ ਅੰਦਰ ਜ਼ਰਾ ਵੀ ਜ਼ੁਰਅੱਤ ਨਹੀਂ ਕਿ ਉਹ ਭਾਜਪਾ ਥੱਲੇ ਲੱਗੀ ਹੋਈ ਦਿੱਲੀ ਕਮੇਟੀ ਨੂੰ ਪੰਥ ਦੇ ਭਲੇ ਦਾ ਪਾਠ ਪੜ੍ਹਾ ਸਕਣ।”

ਅੱਜ ਤੋਂ ਤਕਰੀਬਨ ਦੋ ਦਹਾਕੇ ਪਹਿਲਾਂ ਪ੍ਰਕਾਸ਼ਤ ਹੋਈ ਭਾਰਤੀ ਖ਼ੁਫ਼ੀਆ ਏਜੰਸੀ ਦੇ ਸਾਬਕਾ ਜਾਇੰਟ ਡਾਇਰੈਟਰ ਮਲੋਏ ਕ੍ਰਿਸ਼ਨਾ ਧਰ ਦੀ ਕਿਤਾਬ, ‘ਖੁਲ੍ਹੇ ਭੇਦ’ ਦਾ ਹਵਾਲਾ ਦੇ ਕੇ ਸਰਨਾ ਨੇ ਰੋਡੇ ਦੀ ਸ਼ਖ਼ਸੀਅਤ ’ਤੇ ਸਵਾਲ ਚੁਕਦੇ ਹੋਏ ਪੁਛਿਆ, “ਰੋਡੇ ਦੀ ਪੰਥਕ ਕਾਰਗੁਜ਼ਾਰੀ ਬਾਰੇ ਜੋ ਹੈਰਾਨਕੁਨ ਪ੍ਰਗਟਾਵੇ ਇਸ ਕਿਤਾਬ ਵਿਚ ਕੀਤੇ ਗਏ ਹਨ, ਕੀ ਕਦੇ ਉਨ੍ਹਾਂ ਦਾ ਜਵਾਬ ਰੋਡੇ, ਪੰਥਕ ਸਟੇਜ ਤੋਂ ਦੇਣ ਦੀ ਹਿੰਮਤ ਜੁਟਾ ਸਕਣਗੇ ਜਾਂ ਫਿਰ ‘ਪੰਜ ਸਿੰਘ ਸਾਹਿਬਾਨ’ ਨੂੰ ਹੀ ਇਖ਼ਲਾਕ ਦਾ ਪਾਠ ਪੜ੍ਹਾਉਣਗੇ।”