AAP MLA ਰਮਨ ਅਰੋੜਾ ਦੀਆਂ ਮੁੜ ਵਧੀਆਂ ਮੁਸ਼ਕਿਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਦੇ ਰਾਮਾ ਮੰਡੀ ਥਾਣੇ 'ਚ ਵਿਧਾਇਕ ਖ਼ਿਲਾਫ਼ ਇਕ ਹੋਰ ਮਾਮਲਾ ਹੋਇਆ ਦਰਜ

AAP MLA Raman Arora's problems increase again

ਜਲੰਧਰ : ਜਲੰਧਰ : ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦਾ ਮੁਸ਼ਕਿਲਾਂ ਮੁੜ ਵਧ ਗਈਆਂ ਹਨ। ਜਲੰਧਰ ਦੇ ਰਾਮ ਮੰਡੀ ਥਾਣੇ ’ਚ ਵਿਧਾਇਕ ਖਿਲਾਫ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਧਾਇਕ ਰਮਨ ਅਰੋੜਾ ਖਿਲਾਫ਼ ਜਬਰਨ ਵਸੂਲੀ ਦੇ ਆਰੋਪ ਲਗਾਏ ਗਏ ਹਨ। ਇਸ ਮਾਮਲੇ ’ਚ ਜਲੰਧਰ ਦੇ ਰਾਮਾ ਮੰਡੀ ਥਾਣੇ ਦੀ ਪੁਲਿਸ ਵਿਧਾਇਕ ਨੂੰ ਜਲਦੀ ਹੀ ਪੋ੍ਰੋਡਕਸ਼ਨ ਵਾਰੰਟ ’ਤੇ ਲੈ ਸਕਦੀ ਹੈ।

ਜ਼ਿਕਰਯੋਗ ਹੈ ਕਿ ਵਿਧਾਇਕ ਰਮਨ ਅਰੋੜਾ ਨੂੰ ਬੀਤੀ ਦਿਨੀਂ ਇਕ ਪੁਰਾਣੇ ਮਾਮਲੇ ’ਚ ਪੰਜਾਬ-ਹਰਿਆਣਾ ਹਾਈ ਤੋਂ ਗੈਰੂਲਰ ਜ਼ਮਾਨਤ ਮਿਲੀ ਸੀ, ਪਰ ਉਹ ਇਸ ਨਵੇਂ ਮਾਮਲੇ ਕਾਰਨ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ।