Budhlada 'ਚ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ
ਮ੍ਰਿਤਕ ਦੀ ਸੇਵਕ ਸਿੰਘ ਵਜੋਂ ਹੋਈ ਪਹਿਚਾਣ
Youth shot dead in Budhlada over enmity
Budhlada news : ਬੁਢਲਾਡਾ ’ਚ ਬੀਤੀ ਦੇਰ ਰਾਤ ਆਪਸੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਣ ਸੇਵਕ ਸਿੰਘ ਵਜੋਂ ਹੋਈ ਹੈ ਅਤੇ ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਸੇਵਕ ਸਿੰਘ ਦੀ ਪਿਛਲੇ ਕਈ ਦਿਨਾਂ ਤੋਂ ਕਿਸੇ ਦੂਸਰੇ ਗਰੁੱਪ ਨਾਲ ਖਿੱਚੋਤਾਣ ਚੱਲ ਰਹੀ ਸੀ ਅਤੇ ਬੀਤੀ ਰਾਤ ਕਿਸੇ ਨਿੱਜੀ ਹੋਟਲ ਵਿੱਚ ਸਮਝੌਤੇ ਲਈ ਇਕੱਠੀਆਂ ਹੋਈਆਂ ਦੋਵੇਂ ਧਿਰਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਫਿਰ ਤੋਂ ਝਗੜਾ ਹੋ ਗਿਆ ਅਤੇ ਮੌਕੇ ’ਤੇ ਸੇਵਕ ਸਿੰਘ ਦੇ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ।
ਬੁਢਲਾਡਾ ਪੁਲਿਸ ਦੇ ਡੀਐਸਪੀ ਸਿਕੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਆਰੋਪੀਆਂ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।