ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ 7 ਖਾੜਕੂ ਫਿਰ ਭੇਜੇ ਪੁਲਿਸ ਰਿਮਾਂਡ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਥੇ ਇਨ੍ਹਾਂ ਸਾਰੇ ਖਾੜਕੂਆਂ ਨੂੰ ਅਗਲੇਰੀ ਜਾਂਚ ਲਈ 9 ਅਕਤੂਬਰ ਤਕ ਮੁੜ ਤੋਂ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ।

7 militants of Khalistan Zindabad Force sent to police remand

ਅੰਮ੍ਰਿਤਸਰ  (ਬਹੋੜੂ) : ਪੰਜਾਬ ਦੇ ਖ਼ੁਫ਼ੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ 7 ਖਾੜਕੂਆਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਇਨ੍ਹਾਂ ਸਾਰੇ ਖਾੜਕੂਆਂ ਨੂੰ ਅਗਲੇਰੀ ਜਾਂਚ ਲਈ 9 ਅਕਤੂਬਰ ਤਕ ਮੁੜ ਤੋਂ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਅਦਾਲਤ 'ਚ ਪੇਸ਼ ਕੀਤੇ ਗਏ ਖਾੜਕੂਆਂ 'ਚ ਅਰਸ਼ਦੀਪ ਸਿੰਘ ਉਰਫ਼ ਅਕਾਸ਼ ਰੰਧਾਵਾ, ਬਲਵੰਤ ਸਿੰਘ ਉਰਫ਼ ਬਾਬਾ, ਹਰਭਜਨ ਸਿੰਘ, ਬਲਬੀਰ ਸਿੰਘ, ਮਾਨ ਸਿੰਘ, ਗੁਰਦੇਵ ਸਿੰਘ ਅਤੇ ਸ਼ੁੱਭਦੀਪ ਸਿੰਘ ਸਨ।