ਸਕਾਟਲੈਂਡ 'ਚ ਕਤਲ ਹੋਏ ਭਾਰਤੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ 17 ਸਾਲ ਬਾਅਦ ਘਟਨਾ ਸਥਾਨ ਉਤੇ ਪੁੱਜੇ
ਸਕਾਟਲੈਂਡ 'ਚ ਕਤਲ ਹੋਏ ਭਾਰਤੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ 17 ਸਾਲ ਬਾਅਦ ਘਟਨਾ ਸਥਾਨ ਉਤੇ ਪੁੱਜੇ ਜਾਸੂਸ
ਲੰਡਨ, 3 ਅਕਤੂਬਰ : ਵਿਦੇਸ਼ਾਂ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਦੇ ਕਤਲ ਦਿਨੋਂ ਦਿਨ ਵਧ ਰਹੇ ਹਨ। ਇਸ ਸਬੰਧ ਵਿਚ ਸਕਾਟਲੈਂਡ ਯਾਰਡ ਦੇ ਜਾਸੂਸ ਵਿਸ਼ੇਸ਼ ਜਾਣਕਾਰੀ ਲੈਣ ਲਈ ਪੱਛਮੀ ਲੰਡਨ ਵਿਚ ਪਹੁੰਚੇ। ਇਥੇ ਲੰਡਨ ਵਿਚ ਭਾਰਤੀ ਮੂਲ ਦੇ ਇੱਕ ਵਿਅਕਤੀ ਸਮੇਤ 8 ਲੋਕਾਂ ਉਤੇ ਹਮਲਾ ਹੋਇਆ ਸੀ। ਐਕਟਨ ਪਾਰਕ ਵਿਚ ਰਾਜੇਸ਼ ਰਾਜ ਵਰਮਾ ਉਤੇ 2003 ਵਿਚ ਹਮਲਾ ਹੋਇਆ ਸੀ। ਇਸ ਦੌਰਾਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਇਸ ਹਮਲੇ ਨਾਲ ਰਾਜੇਸ਼ ਕਈ ਸਾਲਾਂ ਤਕ ਸਰੀਰਕ ਕਸ਼ਟ ਸਹਾਰਦਾ ਰਿਹਾ ਅਤੇ ਹਮਲੇ ਤੋਂ 15 ਸਾਲ ਬਾਅਦ 2018 ਵਿਚ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਕੇਸ ਦਰਜ ਕੀਤਾ ਅਤੇ ਜਾਂਚ ਵਿਚ ਕੁੱਝ ਵੀ ਹੱਥ ਨਾ ਲੱਗ ਸਕਿਆ।
ਚੀਫ਼ ਇੰਸਪੈਕਟਰ ਵਿਕੀ ਟਨਸਟਾਲ ਨੇ ਕਿਹਾ ਕਿ ਰਾਜੇਸ਼ ਰਾਜ ਵਰਮਾ ਦੇ ਦੋਸਤ ਦਾ ਕਿਸੇ ਵਿਅਕਤੀ ਨਾਲ ਉਸ ਦਾ ਝਗੜਾ ਹੋਇਆ ਸੀ ਉਸ ਵਿਚ ਵਰਮਾ ਨੇ ਦਖ਼ਲ ਦਿਤਾ ਸੀ ਇਸ ਦੌਰਾਨ ਉਸ ਵਿਅਕਤੀ ਨੇ ਤੇਜ਼ ਹਥਿਆਰ ਨਾਲ ਵਰਮਾ ਉਤੇ ਵੀ ਹਮਲਾ ਕਰ ਦਿਤਾ ਸੀ।
ਇਸ ਕੇਸ ਵਿਚ ਮਹਿਲਾ ਪੁਲਿਸ ਅਧਿਕਾਰੀ ਨੇ ਕਾਤਲ ਦੀ ਪਛਾਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਮੰਗਿਆ ਹੈ।ਪੁਲਿਸ ਨੇ ਰਾਜੇਸ਼ ਰਾਜ ਵਰਮਾ ਦੇ ਕਾਤਲਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਹਜ਼ਾਰ ਪੌਂਡ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਪਰ ਇਸ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ। (ਏਜੰਸੀ)
ਹੁਣ ਫ਼ਿਲਹਾਲ ਜਾਸੂਸ ਹਮਲੇ ਵਾਲੀ ਥਾਂ ਉਤੇ ਗਏ ਹਨ।ਜਾਸੂਸ ਉਥੋਂ ਕੁੱਝ ਜਾਣਕਾਰੀ ਇਕੱਠੀਆਂ ਕਰ ਰਹੇ ਹਨ। ਪਰਵਾਰ ਨੂੰ ਕੁੱਝ ਆਸ ਹੋਈ ਕਿ ਹੁਣ ਸ਼ਾਇਦ ਉਨ੍ਹਾਂ ਦੇ ਪਰਵਾਰ ਨੂੰ ਇਨਸਾਫ਼ ਮਿਲੇਗਾ। (ਏਜੰਸੀ)