ਕਿਸਾਨ ਮੋਰਚਾ ਔਲਖ ਨੇ ਚੱਢਾ ਸ਼ੂਗਰ ਮਿੱਲ ਦੇ ਖ਼ਿਲਾਫ਼ ਲਾਇਆ ਧਰਨਾ, ਆਵਾਜਾਈ ਕੀਤੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਨੂੰ ਔਲਖ ਨੇ ਕਿਹਾ ਕਿ ਬਕਾਇਆ ਮਿਲਣ 'ਤੇ ਹੀ ਧਰਨਾ ਚੁੱਕਿਆ ਜਾਵੇਗਾ

Kisan Morcha Aulakh protest

ਕਾਦੀਆਂ - ਆਏ ਦਿਨ ਹਰਚੋਵਾਲ ਦੇ ਨਜ਼ਦੀਕੀ ਪੈਂਦੀ ਚੱਢਾ ਸ਼ੂਗਰ ਮਿੱਲ ਚਰਚਾ 'ਚ ਰਹੀ ਹੈ। ਇਸ ਨਾਲ ਬਹੁਤ ਵਿਵਾਦ ਜੁੜੇ ਹਨ ਜਿਵੇਂ - ਬਿਆਸ ਦਰਿਆ ਵਿਚ ਸੀਰੇ ਵਾਲੇ ਪਾਣੀ ਅਤੇ ਕਦੀ ਕਿਸਾਨਾਂ ਦੇ ਬਕਾਇਆ ਰਾਸ਼ੀ।  ਇਸ ਦੇ ਚਲਦਿਆਂ ਅੱਜ ਕਿਸਾਨ ਮੋਰਚਾ ਔਲਖ ਵੱਲੋਂ ਸੋਨੂੰ ਔਲਖ ਦੀ ਪ੍ਰਧਾਨਗੀ ਹੇਠ ਬਕਾਇਆ ਨਾ ਮਿਲਣ ਦੇ ਵਿਰੋਧ ਕੀਤਾ ਗਿਆ ਅਤੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ। 

ਸਾਡੇ ਇਲਾਕੇ ਵਿਚ 85 % ਤੋ ਵੱਧ ਕਿਸਾਨ ਗੰਨਾ ਬੀਜਦਾ ਹੈ। ਸਾਡਾ ਇਲਾਕਾ ਗੰਨੇ ਦੀ ਫ਼ਸਲ ਤੇ ਹੀ ਨਿਰਭਰ ਹੈ, ਸਾਡੇ ਹਾਲਤ ਇਹ ਹਣ, ਕਿ ਆਸੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਿੰਸ਼ੀ ਢੰਗ ਨਾਲ ਨਹੀਂ ਕਰ ਸਕਦੇ। ਨਾ ਹੀ ਸਾਡੇ ਕੋਲ ਫ਼ਸਲ ਬੀਜਣ ਲਈ ਪੈਸੇ ਹਣ। ਹਾਲਤ ਇਹ ਹਣ ਕੇ ਆੜ੍ਹਤੀ ਵੀ ਸਾਨੂੰ ਹੁਣ ਪੈਸੇ ਦੇਣ ਤੋ ਆਨਾਕਾਨੀ ਕਰਦੇ ਨੇ। ਕਿਸਾਨ ਦੇ ਹਾਲਾਤ ਐਨੇ ਮਾੜੇ ਨੇ ਕੇ ਸਾਨੂੰ ਪੈਸੇ ਵਿਆਜ ਤੇ ਲੈਣੇ ਪੇ ਰਹੇ ਨੇ।