Punjab Corona Updates : ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆ ਦੌਰਾਨ 61 ਹੋਰ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਭ ਤੋਂ ਵੱਧ 130 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ

Punjab corona update

ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਕੋਰੋਨਾਵਾਇਸ ਨਾਲ ਪਿਛਲੇ 24 ਘੰਟਿਆ ਦੌਰਾਨ 61 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 1106 ਨਵੇਂ ਕੋਰੋਨਾ ਕੇਸ ਸਾਹਮਣੇ ਆਏ।  ਦੇਸ਼ ਭਰ 'ਚ ਕੁਝ ਦਿਨਾਂ ਤਕ 90 ਹਜ਼ਾਰ ਤੋਂ ਘੱਟ ਨਵੇਂ ਕੇਸ ਮਿਲੇ ਤੇ ਹੁਣ ਇਹ ਅੰਕੜਾ 80 ਹਜ਼ਾਰ ਤੋਂ ਹੇਠਾਂ ਆ ਗਿਆ ਹੈ।

ਇਸ ਦੇ ਨਾਲ ਹੀ ਬਠਿੰਡਾ -2, ਫਰੀਦਕੋਟ -1, ਫਤਿਹਗੜ੍ਹ ਸਾਹਿਬ -1, ਫਾਜ਼ਿਲਕਾ -3, ਫਿਰੋਜ਼ਪੁਰ -2, ਗੁਰਦਾਸਪੁਰ -2, ਹੋਸ਼ਿਆਪੁਰ -3, ਜਲੰਧਰ -5, ਕਪੂਰਥਲਾ -5, ਲੁਧਿਆਣਾ -10, ਮੋਗਾ -1, ਐਸ.ਬੀ.ਐੱਸ ਨਗਰ -2, ਪਟਿਆਲਾ -5, ਰੋਪੜ -1, ਸੰਗਰੂਰ -2 ਅਤੇ ਤਰਨਤਾਰਨ -2 ਵਿਅਕਤੀਆਂ ਦੀ ਮੌਤ ਹੋਈ ਹੈ।