ਖੇਤੀ ਕਾਨੂੰਨਾਂ ਵਿਰੁੱਧ ਡੱਟੇ ਕਿਸਾਨ- 'ਸਰਕਾਰ ਨਾ ਮੰਨੀ ਤਾਂ ਦੁਸਹਿਰਾ-ਦੀਵਾਲੀ ਵੀ ਇਥੇ ਮਨਾਵਾਂਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਅਤੇ ਮਜ਼ਦੂਰਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਪੁਤਲੇ ਸਾੜੇ

farmer protest

Farmer Protest On Railway

ਚੰਡੀਗੜ੍ਹ - ਪੰਜਾਬ 'ਚ ਨਵੇਂ ਖੇਤੀ ਕਾਨੂੰਨਾਂ ਖਿਲਾਫ  ਕਿਸਾਨਾਂ ਦਾ ਵਿਰੋਧ 10ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਖੇਤੀਬਾੜੀ ਕਾਨੂੰਨ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਰੋਸ ਮੁਜ਼ਾਹਰੇ ਰੁਕਣ ਦਾ ਨਾਮ ਨਹੀਂ ਲੈ ਰਹੇ।  ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਕਿਸਾਨ  ਦੇ ਹੱਕ 'ਚ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।  ਇਸ ਦੌਰਾਨ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਰੇਲ ਪਟੜੀਆਂ ‘ਤੇ ਹੜਤਾਲ ਕਰ ਰਹੇ ਕਿਸਾਨ ਅਤੇ ਮਜ਼ਦੂਰਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਪੁਤਲੇ ਸਾੜੇ। ਉਨ੍ਹਾਂ ਕਿਹਾ "ਜੇਕਰ ਸਰਕਾਰ ਸਹਿਮਤ ਨਹੀਂ ਹੁੰਦੀ ਹੈ ਤਾਂ ਉਹ ਦੁਸਹਿਰਾ ਅਤੇ ਦੀਵਾਲੀ ਵੀ ਰੇਲਵੇ ਟਰੈਕਾਂ ’ਤੇ ਹੀ ਮਨਾਉਣਗੇ।"