ਰਾਹੁਲ ਗਾਂਧੀ 4 ਤੇ 5 ਅਕਤੂਬਰ ਦੀ ਰਾਤ ਨੂੰ ਰਹਿਣਗੇ ਪਟਿਆਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹੁਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ 'ਤੇ ਇਹ ਕਾਨੂੰਨ ਰੱਦ ਕਰ ਦੇਵਾਂਗਾ।

rahul gandhi

ਪਟਿਆਲਾ- ਪੰਜਾਬ 'ਚ ਖੇਤੀ ਕਾਨੂੰਨਾਂ ਦੇ ਖਿਲਾਫ ਜਿਥੇ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਗਿਆ ਹੈ, ਉਥੇ ਹੀ ਸਿਆਸੀ ਪਾਰਟੀਆਂ ਵੱਲੋਂ ਵੀ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜੀ ਜਾ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਟਰੈਕਟਰ ਯਾਤਰਾ ਦੀ ਸ਼ੁਰੂਆਤ ਕੀਤੀ।  ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਅੱਜ ਰਾਤ ਨੂੰ ਹੀ ਪਟਿਆਲਾ ਪਹੁੰਚ ਜਾਣਗੇ। ਪਟਿਆਲਾ ਦੇ ਸਮਾਣਾ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਫੇਰ ਕੱਲ੍ਹ ਦੀ ਰਾਤ ਵੀ ਪਟਿਆਲਾ 'ਚ ਹੀ ਗੁਜ਼ਾਰਨਗੇ ।