''ਆਖ਼ਰ ਕਦੋਂ ਤਕ ਘੱਟ ਗਿਣਤੀ ਕੌਮਾਂ ਉਚ ਜਾਤੀ ਦੇ ਜ਼ਬਰ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ''
ਤਿੱਖੇ ਸ਼ਬਦਾਂ ਵਿਚ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਦੀ ਕੀਤੀ ਨਿੰਦਾ
Simranjit Singh Mann
ਫਤਿਹਗੜ੍ਹ ਸਾਹਿਬ:ਯੂਪੀ ਦੇ ਹਾਥਰਸ ਵਿਚ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਘੱਟ ਗਿਣਤੀਆਂ ਨਾਲ ਇਹ ਜ਼ੁਲਮ ਕੋਈ ਪਹਿਲੀ ਵਾਰ ਨਹੀਂ ਹੋਇਆ।
ਇਸ ਤੋਂ ਪਹਿਲਾਂ 1984 ਵਿਚ ਸਿੱਖ ਵੀ ਇਸ ਤਰ੍ਹਾਂ ਦਾ ਜ਼ੁਲਮ ਦਾ ਸ਼ਿਕਾਰ ਹੋ ਚੁੱਕੇ ਨੇ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਕੇ ਸਾਨੂੰ ਸਰਕਾਰ ਇਹ ਨਹੀਂ ਦੱਸ ਰਹੀ ਕਿ ਉਹਨਾਂ ਦਾ ਸੰਸਕਾਰ ਕਿੱਥੇ ਹੋਇਆ।
ਉਹਨਾਂ ਦੀਆਂ ਅਸਥੀਆਂ ਕਿੱਥੇ ਪਾਈਆਂ ਗਈਆਂ ਉਹਨਾਂ ਦਾ ਭੋਗ ਕਿੱਥੇ ਪਾਇਆ ਗਿਆ। ਸਿਮਰਨਜੀਤ ਸਿੰਘ ਮਾਨ ਨੇ ਅਪੀਲ ਕੀਤੀ ਹੈ ਕਿ ਬਹੁਜਨ ਕ੍ਰਾਂਤੀ ਮੋਰਚੇ ਨੇ 22 ਜਿਲਿਆਂ ਵਿੱਚ ਧਰਨੇ ਦੇਣੇ ਹਨ ਲੋਕ ਉਹਨਾਂ ਦਾ ਸਾਥ ਦੇਣ।