ਤੇਰੇ ਜਜ਼ਬੇ ਨੂੰ ਸਲਾਮ ਪੁੱਤਰਾ, ਅਪਾਹਿਜ ਹੋ ਕੇ ਵੀ ਇਹ ਮਾਸੂਮ ਲਗਾ ਰਿਹੈ ਕਿਸਾਨਾਂ ਨਾਲ ਧਰਨੇ

ਏਜੰਸੀ

ਖ਼ਬਰਾਂ, ਪੰਜਾਬ

ਬੱਚੇ ਦੇ ਨਾ ਦੋਵੇਂ ਹੱਥ ਹਨ ਤੇ ਨਾ ਹੀ ਇਕ ਲੱਤ

Despite being disabled, child is holding dharnas with farmers

ਚੰਡੀਗੜ੍ਹ - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਆਮ- ਖਾਸ ਸਭ ਸੜਕਾਂ 'ਤੇ ਉੱਤਰੇ ਹੋਏ ਹਨ। ਲਗਾਤਾਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਤਾਂ ਜੋ ਉਹਨਾਂ ਦੀ ਅਵਾਜ਼ ਸਰਕਾਰ ਤੱਕ ਪਹੁੰਚ ਸਕੇ ਅਤੇ ਉਹ ਇਹ ਕਾਲੇ ਕਾਨੂੰਨ ਰੱਦ ਕਰਵਾ ਸਕਣ।

ਇਸ ਦੇ ਚੱਲਦੇ ਹੀ ਇਕ ਅਪਾਹਿਜ ਬੱਚੇ ਦੀ ਬਹੁਤ ਚਰਚਾ ਹੋ ਰਹੀ ਹੈ ਕਿਉਂਕਿ ਉਸ ਦੇ ਨਾ ਹੀ ਦੋਵੇਂ ਹੱਥ ਹਨ ਤੇ ਨਾ ਹੀ ਇਕ ਲੱਤ ਪਰ ਫਿਰ ਵੀ ਉਹ ਕਿਸਾਨਾਂ ਦੀ ਇਸ ਲੜਾਈ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਉਹ ਵੀ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ। ਇਸ ਬੱਚੇ ਦੇ ਹੌਂਸਲੇ ਨੂੰ ਸਭ ਸਲਾਮ ਕਰ ਰਹੇ ਹਨ। ਫਿਲਮੀ ਸਿਤਾਰੇ ਵੀ ਇਸ ਬੱਚੇ ਨੂੰ ਸਲਾਮ ਕਰ ਰਹੇ ਹਨ।

ਅਦਾਕਾਰ ਅਲਕੀਤ ਰੌਣੀ ਨੇ ਇਸ ਬੱਚੇ ਦੀ ਤਸਵੀਰ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸਾਂਝੀ ਕੀਤੀ ਹੈ। ਜਿਸ ਨੇ ਆਪਣੀ ਬਾਹਾਂ ‘ਚ ਕਾਲੇ ਰੰਗ ਦੀ ਝੰਡੀ ਫੜੀ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਬੱਚੇ ਦੀਆਂ ਦੋਵੇਂ ਬਾਹਾਂ ਨਹੀਂ ਹਨ ਤੇ ਨਾ ਹੀ ਇੱਕ ਲੱਤ ਹੈ, ਪਰ ਫਿਰ ਵੀ ਇਹ ਬੱਚਾ ਧਰਨੇ ‘ਤੇ ਬੈਠਾ ਹੋਇਆ ਹੈ। ਮਲਕੀਤ ਰੌਣੀ ਨੇ ਲਿਖਿਆ ਹੈ ‘ਤੇਰੇ ਸਿਦਕ ਨੂੰ ਸਲਾਮ ਪੁੱਤਰਾ’।

ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਇਸ ਬੱਚੇ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਲੋਕ ਕਮੈਂਟਸ ਕਰ ਰਹੇ ਹਨ।  ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਬੱਚੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ-‘ਕਰੋ ਸ਼ੇਅਰ ਤੇ ਲਾਈਕ ਕਿਸਾਨ ਅੰਦੋਲਨ ਜ਼ਿੰਦਾਬਾਦ ਇਸ ਪਿਆਰੇ ਬੱਚੇ ਦੇ ਦੋਨੋ ਹੱਥ ਤੇ ਇਕ ਲੱਤ ਹੈਨੀ ਪਰ ਇਸ ਬੱਚੇ ਦਾ ਹੌਸਲਾ ਪਰਬਤਾਂ ਤੋਂ ਵੀ ਵੱਡਾ ਹੈ ਸਲਾਮ ਪੁੱਤ ਤੇਰੇ ਜਜ਼ਬੇ ਤੇ ਸੋਚ ਨੂੰ’।
 

ਦੱਸ ਦਈਏ ਕਿ ਜਿਸ ਦਿਨ ਤੋਂ ਇਹ ਖੇਤੀ ਆਰਡੀਨੈਂਸ ਪਾਸ ਹੋਏ ਹਨ ਕਿਸਾਨ ਉਸ ਦਿਨ ਤੋਂ ਲੈ ਕੇ ਸੜਕਾਂ 'ਤੇ ਉੱਤਰੇ ਹੋਏ ਹਨ ਅਤੇ ਲਗਾਤਾਰ ਸਰਕਾਰ ਖਿਲਾਫ਼ ਧਰਨੇ ਲਗਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਮਾਂ ਸਰਕਾਰ ਇਹ ਆਰਡੀਨੈਂਸ ਰੱਦ ਨਹੀਂ ਕਰਦੀ ਉਹਨਾਂ ਦਾ ਧਰਨਾ ਜਾਰੀ ਰਹੇਗਾ।