ਸੱਭ ਰਾਜਨੀਤਕ ਧਿਰਾਂ ਝੂਠੇ ਮੁਕਾਬਲਿਆਂ ਦੇ ਹੱਕ ਵਿਚ ਹਨ : ਬੀਬੀ ਪਰਮਜੀਤ ਕੌਰ ਖਾਲੜਾ
ਸੱਭ ਰਾਜਨੀਤਕ ਧਿਰਾਂ ਝੂਠੇ ਮੁਕਾਬਲਿਆਂ ਦੇ ਹੱਕ ਵਿਚ ਹਨ : ਬੀਬੀ ਪਰਮਜੀਤ ਕੌਰ ਖਾਲੜਾ
ਕਿਹਾ, ਲੋਟੂ ਸਿਆਸਤਦਾਨ ਜਾਇਦਾਦਾਂ ਦੇ ਅੰਬਾਰ ਲਾਉਂਦੇ ਰਹੇ ਤੇ ਗ਼ਰੀਬ ਖ਼ੁਦਕੁਸ਼ੀਆਂ ਕਰਦਾ ਰਿਹਾ
ਅੰਮ੍ਰਿਤਸਰ, 3 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜ): ਖਾਲੜਾ ਮਿਸ਼ਨ ਨੇ ਗੁਰਾਂ ਦਾ ‘ਪੰਜਾਬ ਜਵਾਬ ਮੰਗਦਾ’ ‘ਹਿਸਾਬ ਮੰਗਦਾਂ’ ਮੁਹਿੰਮ ਜਾਰੀ ਰੱਖਦਿਆਂ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਅਰਦਾਸ ਬੇਨਤੀ ਕਰਦਿਆਂ ਕਿਹਾ ਹੈ ਕਿ ਹੇ ਅਕਾਲ ਪਰਖ ਘੱਟਗਿਣਤੀਆਂ, ਕਿਸਾਨਾਂ, ਗ਼ਰੀਬਾਂ ’ਤੇ ਜ਼ੁਲਮ ਢਾਹੁਣ ਵਾਲਿਆਂ ਅਤੇ ਝੂਠੇ ਬਿਰਤਾਂਤ ਸਿਰਜ ਕੇ ਪੰਜਾਬ ’ਤੇ ਜ਼ੁਲਮ ਢਾਹੁਣ ਵਾਲੀਆਂ ਨੂੰ ਧਿਰਾਂ ਤੋਂਂ ਛੁਟਕਾਰਾ ਪਾਉਣ ਲਈ ਪੰਜਾਬ ਵਾਸੀਆਂ ਨੂੰ ਬਲ ਬੁੱਧੀ ਬਖ਼ਸ਼ੋ। ਖਾਲੜਾ ਮਿਸ਼ਨ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸਤਵਿੰਦਰ ਸਿੰਘ ਪਲਾਸੌਰ, ਪ੍ਰਵੀਨ ਕੁਮਾਰ, ਗੁਰਮੀਤ ਸਿੰਘ ਤਰਸਿੱਕਾ ਨੇ ਕਿਹਾ ਕਿ ਜੂਨ 1984 ਵਿਚ ਪੰਜਾਬ ਦੇ ਗਵਰਨਰ ਰਹੇ ਬੀ.ਡੀ. ਪਾਂਡੇ ਨੇ ਮੰਨੂਵਾਦੀਆਂ ਤੇ ਉਨ੍ਹਾਂ ਦੇ ਦਲਾਲਾਂ ਦਾ ਝੂਠ ਬੇਨਕਾਬ ਕਰਦਿਆਂ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਚੜ੍ਹਾਈ ਤੋਂ ਪਹਿਲਾਂ ਸਾਰੇ ਧਰਮਾਂ ਦੇ ਲੋਕ ਸਹੀ ਸਲਾਮਤ ਰਹਿ ਰਹੇ ਸਨ ਤੇ ਅਪਣੇ ਕਾਰੋਬਾਰ ਕਰ ਰਹੇ ਸਨ। ਝੂਠੇ ਬਿਰਤਾਂਤ ਸਿਰਜੇ ਗਏ ਸਿੱਖਾਂ ਨੂੰ ਅਤਿਵਾਦੀ ਆਖ ਕੇ ਬਦਨਾਮ ਕੀਤਾ ਗਿਆ, ਅਪਣੇ ਪਾਪੀ ਮਨਸੂਬਿਆਂ ਲਈ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਹੱਲਾ ਬੋਲਿਆ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਅੰਦਰ ਹੋਈਆਂ ਮੌਤਾਂ ਬਾਰੇ ਵੀ ਸਵਾਲ ਉਠਾਏ ਹਨ।
ਮੰਨੂਵਾਦੀਏ ਤੇ ਉਨ੍ਹਾਂ ਦੇ ਦਲਾਲ ਭਾਵੇਂ ਕਿਸੇ ਵੀ ਰੰਗ ਦੇ ਹੋਣ ਸਿੱਖੀ ਨੂੰ ਮਨਫ਼ੀ ਕਰਨ ਦਾ ਏਜੰਡਾ ਸਿਰੇ ਚਾੜ੍ਹਨ ਲਈ ਹੁਣ ਫਿਰ ਡਰੋਨਾ ਦਾ ਬਿਰਤਾਂਤ ਸਿਰਜ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਥੇ ਕਾਨੂੰਨੀ ਅਪਰਾਧ ਸੀ ਉੱਥੇ ਰਾਜਨੀਤਕ, ਧਾਰਮਕ ਅਪਰਾਧ ਵੀ ਹੈ।