ਅੰਮ੍ਰਿਤਸਰ: ਸਹੁਰੇ ਪਰਿਵਾਰ ਨੇ ਕੋਰਟ 'ਚ ਆਪਣੀ ਨੂੰਹ 'ਤੇ ਕੀਤਾ ਹਮਲਾ, ਹਾਲਤ ਗੰਭੀਰ
ਦਹੇਜ ਮਾਮਲੇ 'ਚ ਸੁਣਵਾਈ ਲਈ ਕੋਰਟ ਪਹੁੰਚੀ ਸੀ ਮਹਿਲਾ
Amritsar: The in-law family attacked their daughter-in-law in the court
ਪੀੜਤ ਮਹਿਲਾ ਦੀ ਹਾਲਤ ਗੰਭੀਰ, ਹਸਪਤਾਲ 'ਚ ਦਾਖਲ
ਅੰਮ੍ਰਿਤਸਰ: ਅੰਮ੍ਰਿਤਸਰ ਦੀ ਅਦਾਲਤ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਅਦਾਲਤ 'ਚ ਚੱਲ ਰਹੀ ਪੇਸ਼ੀ ਲਈ ਆਈ ਨੂੰਹ 'ਤੇ ਉਸ ਦੇ ਸਹੁਰੇ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀ ਨੂੰਹ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਮਹਿਲਾ ਪੁਲਿਸ ਹਿਰਾਸਤ 'ਚ ਹੈ ਅਤੇ ਉਸ 'ਤੇ ਆਪਣੇ ਪਤੀ ਦੀ ਹੱਤਿਆ ਦਾ ਦੋਸ਼ ਹੈ। ਸਹੁਰੇ ਦਾ ਦੋਸ਼ ਹੈ ਕਿ ਉਸ ਦੀ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦੇ ਨੌਜਵਾਨ ਪੁੱਤਰ ਦਾ ਕਤਲ ਕੀਤਾ ਹੈ।
ਅੱਜ ਇਸ ਮਾਮਲੇ ਦੀ ਸੁਣਵਾਈ ਸੀ ਅਤੇ ਨੂੰਹ ਵੀ ਪੇਸ਼ੀ ਲਈ ਆਈ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਉਸ ਨੂੰ ਮਾਰਨ ਦੇ ਇਰਾਦੇ ਨਾਲ ਹੀ ਆਇਆ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।