ਬਰਖ਼ਾਸਤ CIA ਇੰਚਾਰਜ ਪ੍ਰਿਤਪਾਲ ਸਿੰਘ ਦੀ ਰਿਹਾਇਸ਼ 'ਤੋਂ ਬਰਾਮਦ ਹੋਇਆ ਨਾਜਾਇਜ਼ ਅਸਲਾ 

ਏਜੰਸੀ

ਖ਼ਬਰਾਂ, ਪੰਜਾਬ

2 ਰਿਵਾਲਰ ਤੇ 1 ਪਿਸਟਲ ਬਰਾਮਦ 

Illegal weapons recovered from the residence of dismissed CIA in-charge Pritpal Singh

 

ਮਾਨਸਾ - ਬੀਤੇ ਦਿਨੀਂ ਦੀਪਕ ਟੀਨੂੰ ਦੇ ਫ਼ਰਾਰ ਹੋਣ ਤੋਂ ਬਾਅਦ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉੱਥੇ ਹੀ ਅੱਜ ਪ੍ਰੈੱਸ ਕਾਨਫ਼ਰੰਸ ਕਰ ਐਸਐਸਪੀ ਮਾਨਸਾ ਨੇ ਦੱਸਿਆ ਕਿ ਪ੍ਰਿਤਪਾਲ ਕੋਲੋਂ ਜਦੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਹੀ ਉਸ ਦੀ ਰਿਹਾਇਸ਼ ਤੋਂ ਨਾਜਾਇਜ਼ ਅਸਲੇ ਦੀ ਬਰਾਮਦਗੀ ਹੋਈ ਹੈ ਜਿਸ ਵਿਚ 2 ਰਿਵਾਲਵਰ ਤੇ 1 ਪਿਸਟਲ ਸ਼ਾਮਲ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਅਤੇ ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਇੱਕ ਸਿੱਟ ਦਾ ਗਠਨ ਵੀ ਕੀਤਾ ਗਿਆ ਹੈ। ਜਿਹੜੀ ਕਾਰ ਬ੍ਰਰੀਜ਼ਾ ਵਰਤੀ ਗਈ ਸੀ ਉਹ ਵੀ ਰਿਕਵਰ ਕਰ ਲਈ ਗਈ ਹੈ।