CM ਭਗਵੰਤ ਮਾਨ ਸਾਹਮਣੇ ਮਾਸਕ ਲਾਉਣ ਵਾਲੀ ਵਾਇਰਲ ਵੀਡੀਓ ਨੂੰ ਕੇ ਕਿਰਨ ਖੇਰ ਨੇ ਦਿੱਤੀ ਸਫ਼ਾਈ 

ਏਜੰਸੀ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ ਉਤੇ ਕੀਤੇ ਜਾ ਰਹੇ ਕੁਮੈਂਟ ਗਲਤ ਹਨ - ਕਿਰਨ ਖੇਰ

Kiran Kher cleared the viral video of wearing a mask in front of CM Bhagwant Maan

'

ਚੰਡੀਗੜ੍ਹ - ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਇਸ ਵਾਇਰਲ ਵੀਡੀਓ ਨੂੰ ਲੈ ਕੇ ਕਿਰਨ ਖੇਰ ਨੇ ਸਫ਼ਾਈ ਦਿੱਤੀ ਹੈ। ਕਿਰਨ ਖੇਰ ਨੇ ਫੇਸਬੁੱਕ ਪੋਸਟ ਪਾ ਕੇ ਲਿਖਿਆ ਕਿ ਉਨ੍ਹਾਂ ਨੇ ਮਾਸਕ ਆਪਣੀ ਸਿਹਤ ਨੂੰ ਵੇਖਦੇ ਹੋਏ ਪਾਇਆ ਸੀ। ਸੋਸ਼ਲ ਮੀਡੀਆ ਉਤੇ ਕੀਤੇ ਜਾ ਰਹੇ ਕੁਮੈਂਟ ਗਲਤ ਹਨ। ਜੋ ਕਿਹਾ ਜਾ ਰਿਹਾ ਹੈ ਉਹ ਅਸਲ ਸੱਚ ਨਹੀਂ ਹੈ। 

ਜ਼ਿਕਰਯੋਗ ਹੈ ਕਿ ਇਹ ਵਾਇਰਲ ਵੀਡੀਓ ਸ਼ੇਅਰ ਕਰਕੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਕਿਰਨ ਖੇਰ ਨੇ ਭਗਵੰਤ ਮਾਨ ਦੇ ਮੂੰਹੋਂ ਸ਼ਰਾਬ ਦੀ ਬਦਬੂ ਆਉਣ ਕਾਰਨ ਮਾਸਕ ਪਾਇਆ ਸੀ। ਇਸ ਵੀਡੀਓ ਨਾਲ 'ਪੈੱਗ ਦੀ ਵਾਸ਼ਨਾ ਆਉਂਦੀ' ਗੀਤ ਵੀ ਚਲਾਇਆ ਜਾ ਰਿਹਾ ਹੈ।  ਕਿਰਨ ਖੇਰ ਨੇ ਇਸ ਸਬੰਧੀ ਪੋਸਟ ਪਾ ਕੇ ਲਿਖਿਆ ਕਿ -ਗਲਤ ਟਿੱਪਣੀਆਂ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਕਮਜ਼ੋਰ ਇਮੀਊਨਟੀ ਕਾਰਨ ਮੈਂ ਆਪਣੀ ਸਿਹਤ ਨੂੰ ਦੇਖਦੇ ਹੋਏ ਮਾਸਕ ਪਾਇਆ ਸੀ ਕਿਰਪਾ ਕਰਕੇ ਮਾਨਯੋਗ CM ਦਾ ਮਜ਼ਾਕ ਉਡਾਉਣ ਲਈ ਇਸ ਦੀ ਗਲਤ ਵਰਤੋਂ ਨਾ ਕਰੋ। ਕੋਈ ਜਿਸ ਵੀ ਪਾਰਟੀ ਦਾ ਹੋਵੇ, ਸਾਨੂੰ ਉਨ੍ਹਾਂ ਨੂੰ ਮਾਣ-ਸਨਮਾਨ ਦੇਣਾ ਚਾਹੀਦਾ ਹੈ।