Punjab News: ਵਿਆਹ ਤੋਂ ਵੱਧ ਸਰਪੰਚੀ ਦਾ ਚਾਅ! ਬਰਾਤ ਸਮੇਤ ਸਰਪੰਚੀ ਦੇ ਕਾਗਜ਼ ਭਰਨ ਪਹੁੰਚਿਆ ਲਾੜਾ
Punjab News: ਲੰਬੀ ਵਿਖੇ ਪਿੰਡ ਲਾਲਬਾਈ ਤੋਂ ਸਰਪੰਚ ਲਈ ਕਾਗਜ਼ ਦਾਖਲ ਕਰਨ ਆਇਆ ਇਕ ਨੌਜਵਾਨ ਖਿੱਚ ਦਾ ਕੇਂਦਰ ਬਣ ਗਿਆ।
Sarpanchi's desire more than marriage! The groom arrived to fill the sarpanchi's papers along with the party
Punjab News: ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਵਿਖੇ ਪਿੰਡ ਲਾਲਬਾਈ ਤੋਂ ਸਰਪੰਚ ਲਈ ਕਾਗਜ਼ ਦਾਖਲ ਕਰਨ ਆਇਆ ਇਕ ਨੌਜਵਾਨ ਖਿੱਚ ਦਾ ਕੇਂਦਰ ਬਣ ਗਿਆ।
ਦਰਅਸਲ ਤਜਿੰਦਰ ਸਿੰਘ ਉਰਫ ਤੇਜੀ ਬਰਾਤ ਸਮੇਤ ਸਿਰ ਉੱਪਰ ਸਿਹਰਾ ਬੰਨ੍ਹ ਕੇ ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਪੁੱਜਿਆ। ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਪਿੰਡ ਲਾਲਬਾਈ ਤੋਂ ਸਰਪੰਚੀ ਦੀ ਚੋਣ ਲਈ ਕਾਗਜ਼ ਦਾਖਲ ਕਰਨ ਆਇਆ ਹੈ।