Punjab News:ਕਰੰਟ ਲੱਗਣ ਨਾਲ ਅਧਿਆਪਕ ਦੀ ਮੌਤ
Punjab News: ਟਿਊਬਵੈੱਲ ਮੋਟਰ ਦੇ ਸਵਿੱਚ ਤੋਂ ਕਰੰਟ ਲੱਗਣ ਕਾਰਨ ਵਾਪਰਿਆ ਹਾਦਸਾ
Teacher dies due to electrocution
Punjab News: ਤਰਨ ਤਾਰਨ ਦੇ ਪਿੰਡ ਸੁਰ ਸਿੰਘ ਵਾਸੀ ਇਕ ਸਰਕਾਰੀ ਅਧਿਆਪਕ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਰਾਣਾ (48) ਪੁੱਤਰ ਬਾਜ਼ ਸਿੰਘ, ਜੋ ਕਿ ਸਰਕਾਰੀ ਹਾਈ ਸਕੂਲ ਪਿੰਡ ਪਹੂਵਿੰਡ ਵਿਖੇ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ, ਛੁੱਟੀ ਹੋਣ ਕਾਰਨ ਸਵੇਰੇ ਅਪਣੇ ਖੇਤਾਂ ਵਿਚ ਪਾਣੀ ਲਗਾਉਣ ਗਿਆ ਤੇ ਟਿਊਬਵੈੱਲ ਮੋਟਰ ਦੇ ਸਵਿੱਚ ਤੋਂ ਅਚਾਨਕ ਜ਼ੋਰਦਾਰ ਕਰੰਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਦੋਂ ਕਾਫੀ ਦੇਰ ਤਕ ਉਹ ਘਰ ਨਾ ਆਇਆ ਤਾਂ ਪਰਵਾਰਕ ਮੈਂਬਰ ਖੇਤ ਵਿਚ ਪੁੱਜੇ, ਜਿਥੇ ਉਹ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ। ਮ੍ਰਿਤਕ ਅਪਣੇ ਪਿਛੇ ਵਿਧਵਾ ਪਤਨੀ ਤੇ 2 ਲੜਕੇ ਛੱਡ ਗਿਆ ਹੈ।