Muktsar Sahib News: ਘਰੇਲੂ ਝਗੜੇ ਦੇ ਚੱਲਦਿਆਂ ਪਿਓ ਨੇ ਆਪਣੇ ਮਾਸੂਮ ਪੁੱਤ ਨਾਲ ਖਾਧਾ ਜ਼ਹਿਰ, ਦੋਵਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Muktsar Sahib News: ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The father son died due to ate poison Muktsar Sahib News

The father son died due to ate poison Muktsar Sahib News: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਣੀਵਾਲਾ ਦੇ ਵਸਨੀਕ ਨੇ ਪਿੰਡ ਰਾਊਂਕੇ ਵਿਖੇ ਰਿਸ਼ਤੇਦਾਰ ਦੇ ਘਰ ਆਪਣੇ ਬੱਚੇ ਨੂੰ ਜ਼ਹਿਰੀਲੀ ਚੀਜ਼ ਪਿਲਾ ਕੇ ਖ਼ੁਦ ਵੀ ਜ਼ਹਿਰ ਨਿਗਲ ਲਿਆ। ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਉਸ ਨੇ ਵੀ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਗੁਰਬਾਜ਼ ਸਿੰਘ(37)ਨੇ ਪਹਿਲਾੰ ਆਪਣੇ 6 ਸਾਲਾ ਪੁੱਤ ਮਨਕੀਰਤ ਸਿੰਘ ਨੂੰ ਸਲਫਾਸ ਖਵਾ ਦਿੱਤੀ ਤੇ ਫਿਰ ਆਪ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਤਾ ਲੱਗਾ ਹੈ ਕਿ ਪਤੀ ਪਤਨੀ ਦਾ ਆਪਸੀ ਕਲੇਸ਼ ਚੱਲਦਾ ਸੀ। ਪੁੱਤ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂ ਕਿ ਪਿਓ ਨੇ ਹਸਪਤਾਲ ਜਾਂਦੇ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ।