TarnTaran News: ਪ੍ਰੇਮੀ ਨੇ ਸ਼ਰੇਆਮ ਬਾਜ਼ਾਰ 'ਚ ਤੇਲ ਪਾ ਕੇ ਸਾੜੀ ਪ੍ਰੇਮਿਕਾ, ਦੋ ਸਾਲਾਂ ਤੋਂ ਰਹਿ ਰਹੇ ਸਨ ਇਕੱਠੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

TarnTaran News: ਪ੍ਰੇਮਿਕਾ ਦੇ ਪਹਿਲਾਂ ਤੋਂ ਹਨ 2 ਬੱਚੇ

TarnTaran lover burns girlfriend News

TarnTaran lover burns girlfriend News: ਤਰਨ ਤਾਰਨ ਵਿਚ ਇਕ ਸਿਰਫਿਰੇ ਪ੍ਰੇਮੀ ਵਲੋਂ ਪ੍ਰੇਮਿਕਾ ਨੂੰ ਸ਼ਰੇਆਮ ਬਾਜ਼ਾਰ ਵਿਚ ਤੇਲ ਪਾ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਪਛਾਣ ਤਰਨਤਾਰਨ ਦੇ ਮੁਹੱਲਾ ਜਸਵੰਤ ਸਿੰਘ ਦੀ ਰਹਿਣ ਵਾਲੀ ਜੋਤੀ ਕੁਮਾਰੀ ਵਜੋਂ ਹੋਈ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਜੋਤੀ ਨੇ ਦਸਿਆ ਕਿ ਵੀਰਵਾਰ ਨੂੰ ਰਾਤ 8 ਵਜੇ ਉਹ ਅਪਣੇ ਪੁੱਤਰ ਨਾਲ ਤਰਨਤਾਰਨ ਦੇ ਚਾਰ ਖੰਭਾ ਚੌਕ ’ਤੇ ਇਕ ਬੇਕਰੀ ਤੋਂ ਕੰਮ ਤੋਂ ਵਾਪਸ ਆ ਰਹੀ ਸੀ।

ਉਹ ਕੁਝ ਦਿਨ ਪਹਿਲਾਂ ਅਪਣੇ ਪ੍ਰੇਮੀ ਨੂੰ ਛੱਡ ਕੇ ਗਈ ਸੀ। ਜਦੋਂ ਉਹ ਮੁਹੱਲਾ ਜਸਵੰਤ ਸਿੰਘ ਦੇ ਨੇੜੇ ਪਹੁੰਚੀ ਤਾਂ ਉਸ ਦਾ ਪਿੱਛਾ ਕਰ ਰਹੇ ਉਸ ਦੇ ਪ੍ਰੇਮੀ ਨੇ ਬਾਜ਼ਾਰ ਦੇ ਵਿਚਕਾਰ ਉਸ ’ਤੇ ਮਿੱਟੀ ਦਾ ਤੇਲ ਛਿੜਕ ਦਿਤਾ ਅਤੇ ਉਸ ਦੇ ਬੱਚਿਆਂ ਦੇ ਸਾਹਮਣੇ ਉਸ ਨੂੰ ਅੱਗ ਲਗਾ ਦਿਤੀ। ਜੋਤੀ ਗੰਭੀਰ ਰੂਪ ਵਿਚ ਸੜ ਗਈ, ਉਸ ਨੂੰ ਤੁਰਤ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਅਪਣੀ ਆਰਥਿਕ ਤੰਗੀ ਕਾਰਨ ਉਹ ਇਲਾਜ ਕਰਵਾਉਣ ਦੇ ਅਸਮਰੱਥ ਸੀ, ਇਸ ਲਈ ਉਸ ਦੀ ਭੈਣ ਉਸ ਨੂੰ ਘਰ ਲੈ ਆਈ। ਪੀੜਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਭਾਵੇਂ ਪੀੜਤ ਦਾ ਬਿਆਨ ਸਿਟੀ ਪੁਲਿਸ ਸਟੇਸ਼ਨ ਵਲੋਂ ਸਿਵਲ ਹਸਪਤਾਲ ਵਿਖੇ ਦਰਜ ਕੀਤਾ ਗਿਆ ਸੀ। ਇਸ ਬਾਰੇ ਏ.ਐਸ.ਆਈ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੀੜਤ ਜੋਤੀ ਦੇ ਬਿਆਨਾਂ ਦੇ ਅਧਾਰ ’ਤੇ ਉਸ ਦੇ ਪ੍ਰੇਮੀ ਗੋਰਵਦੀਪ ਉਰਫ਼ ਮਨੀ ਪੁੱਤਰ ਅਵਤਾਰ ਸਿੰਘ ਕਾਲੀਆ ਵਿਰੁਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਤਰਨ ਤਾਰਨ ਤੋਂ ਕੁਲਦੀਪ ਸਿੰਘ ਦੀਪਾ ਦੀ ਰਿਪੋਰਟ