ਦਿੱਲੀ 'ਚ ਜ਼ਹਿਰੀਲੀ ਹੋਈ ਹਵਾ, ਅੱਖਾਂ 'ਚ ਸਾੜ ਅਤੇ ਸਾਹ ਲੈਣ 'ਚ ਹੋ ਰਹੀ ਹੈ ਮੁਸ਼ਕਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਜ਼ੁਰਗਾਂ ਅਤੇ ਬੱਚਿਆਂ ਲਈ ਘਰੋਂ ਬਾਹਰ ਨਿਕਲਣਾ ਖ਼ਤਰਨਾਕ

Air pollution

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਹੋਰ ਨੇੜਲੇ ਸੂਬਿਆਂ ਵਿਚ ਵੀ ਕਿਸਾਨਾਂ ਵਲੋਂ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ।ਦਿੱਲੀ ਦੇ ਨਾਲ-ਨਾਲ ਗਾਜ਼ੀਆਬਾਦ ਅਤੇ ਨੋਇਡਾ ਵਿਚ ਵੀ ਧੂੰਆਂ ਧੁੰਦ ਕਾਰਨ ਵੇਖਣ ਦੀ ਸਮਰੱਥਾ ਵੀ ਘੱਟ ਹੋ ਗਈ ਹੈ। ਜਿਸ ਕਾਰਨ ਬੁੱਧਵਾਰ ਨੂੰ ਸੜਕਾਂ ਉੱਤ ਵਾਹਨ ਚਾਲਕ ਲਾਇਟਾਂ ਜਗਾ ਕੇ ਚੱਲਦੇ ਹੋਏ ਨਜ਼ਰ ਆਏ। ਹਵਾ ਦੇ ਪੱਧਰ ਦੇ ਸੁਧਾਰ ਦੇ ਥਾਂ ਇਹ ਹੋਰ ਖ਼ਰਾਬ ਹੋ ਗਿਆ ਹੈ। ਦਿੱਲੀ-ਐਨਸੀਆਰ ਦਾ ਏਅਰ ਇੰਡੈਕਸ ਬਹੁਤ ਹੀ ਖ਼ਰਾਬ ਹੈ। ਪ੍ਰਦੂਸ਼ਣ ਦਾ ਪੱਧਰ ਜ਼ਿਆਦਾਤਰ ਥਾਵਾਂ 'ਤੇ 300 ਤੋਂ ਉੱਪਰ ਚੱਲ ਰਿਹਾ ਹੈ।

ਦਿੱਲੀ-ਐਨਸੀਆਰ ਦੇ ਅਸਮਾਨ ਵਿਚ ਹਵਾ ਪ੍ਰਦੂਸ਼ਣ ਕਾਰਨ ਕਾਲਾ ਅਤੇ ਸੰਘਣਾ ਧੂੰਆਂ ਵੇਖਣ ਨੂੰ ਮਿਲ ਰਿਹਾ ਹੈ। ਬਹੁਤੇ ਲੋਕਾਂ ਨੇ ਅੱਖਾਂ ਵਿਚ ਸਾੜ ਨਾਲ ਸਾਹ ਲੈਣ ਵਿਚ ਮੁਸ਼ਕਲ ਵੀ ਆ ਰਹੀ ਹੈ। ਉਥੇ, ਡਾਕਟਰਾਂ ਦੀ ਮੰਨੀਏ ਤਾਂ ਹਾਲਾਤ ਲਗਾਤਾਰ ਗੰਭੀਰ ਹੋ ਰਹੇ ਹਨ। ਅਜਿਹੇ ਵਿਚ ਬਜ਼ੁਰਗਾਂ ਅਤੇ ਬੱਚਿਆਂ ਲਈ ਘਰ ਤੋਂ ਬਾਹਰ ਨਿਕਲਣਾ ਖ਼ਤਰਨਾਕ ਹੈ। ਇਸ ਦੇ ਨਾਲ, ਦਮਾ ਦੇ ਮਰੀਜ਼ਾਂ ਲਈ ਵਿਸ਼ੇਸ਼ ਸਾਵਧਾਨੀ ਰੱਖਣਾ ਜ਼ਰੂਰੀ ਹੈ।