ਸੋਨੀਆ ਗਾਂਧੀ ਨੇ ਕੈਪਟਨ ਦਾ ਅਸਤੀਫ਼ਾ ਮਨਜ਼ੂਰ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਸੋਨੀਆ ਗਾਂਧੀ ਨੇ ਕੈਪਟਨ ਦਾ ਅਸਤੀਫ਼ਾ ਮਨਜ਼ੂਰ ਕੀਤਾ

image

ਚੰਡੀਗੜ੍ਹ, 3 ਨਵੰਬਰ (ਭੁੱਲਰ): ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਤੋਂ ਦਿਤਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਹ ਜਾਣਕਾਰੀ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂੰ ਗੋਪਾਲ ਨੇ ਟਵੀਟ ਰਾਹੀਂ ਦਿਤੀ। ਕੈਪਟਨ ਨੇ ਬੀਤੇ ਦਿਨੀ ਅਸਤੀਫ਼ਾ ਦਿਤਾ ਸੀ ਅਤੇ 7 ਸਫ਼ਿਆਂ ਦਾ ਅਸਤੀਫ਼ਾ ਪੱਤਰ ਲਿਖ ਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਸੀ। ਇਸ ਅਸਤੀਫ਼ੇ ਦੇ ਪੱਤਰ ਵਿਚ ਕੈਪਟਨ ਨੇ ਉਨ੍ਹਾਂ ਨੂੰ ਅਪਮਾਨਤ ਕਰ ਕੇ ਅਹੁਦੇ ਤੋਂ ਪਾਸੇ ਕਰਨ ਦਾ ਦੋਸ਼ ਲਾਉਂਦੇ ਹੋਏ ਹਾਈ ਕਮਾਨ ਨੇ ਵੀ ਸਿੱਧੇ ਸਵਾਲ ਚੁਕੇ ਸਨ। ਪਿ੍ਰਯੰਕਾ ਤੇ ਰਾਹੁਲ ਗਾਂਧੀ ਉਪਰ ਨਵਜੋਤ ਸਿੱਧੂ ਨੂੰ ਸ਼ਹਿ ਦੇਣ ਦੇ ਦੋਸ਼ ਲਾਏ ਸਨ। ਕੈਪਟਨ ਨੇ ਅਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਉਣ ਦਾ ਵੀ ਐਲਾਨ ਕੀਤਾ ਸੀ। ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਬੀਤੀ ਰਾਤ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਪਾਰਟੀ ਹਾਈ ਕਮਾਨ ਨੂੰ ਕੈਪਟਨ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਜਿਸ ’ਤੇ ਕਾਰਵਾਈ ਕਰਦੇ ਹੋਏ ਪਾਰਟੀ ਪ੍ਰਧਾਨ ਨੇ ਕੈਪਟਨ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।