ਕਲਾ ਉਤਸਵ ਪਟਿਆਲਾ ਜ਼ੋਨ ਵਿਚ ਬ੍ਰਾਹਮਣ ਮਾਜਰਾ ਸਕੂਲ ਰਿਹਾ ਦੂਜੇ ਸਥਾਨ 'ਤੇ

ਏਜੰਸੀ

ਖ਼ਬਰਾਂ, ਪੰਜਾਬ

ਕਲਾ ਉਤਸਵ ਪਟਿਆਲਾ ਜ਼ੋਨ ਵਿਚ ਬ੍ਰਾਹਮਣ ਮਾਜਰਾ ਸਕੂਲ ਰਿਹਾ ਦੂਜੇ ਸਥਾਨ 'ਤੇ

image

ਫ਼ਤਿਹਗੜ੍ਹ ਸਾਹਿਬ, 3 ਨਵੰਬਰ (ਸਵਰਨਜੀਤ ਸਿੰਘ ਸੇਠੀ): ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰ ਸਿੱਖਿਆ ਅਭਿਆਨ ਪੰਜਾਬ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਬ੍ਰਾਹਮਣ ਮਾਜਰਾ ਦੀ ਵਿਦਿਆਰਥਣ ਮੁਸਕਾਨਦੀਪ ਕੌਰ ਨੇ ਪਟਿਆਲਾ ਜ਼ੋਨ ਵਿਖੇ ਕਲਾ ਉਤਸਵ ਅਧੀਨ ਕਰਵਾਏ ਸਵਦੇਸ਼ੀ ਖਿਡੌਣੇ ਅਤੇ ਖੇਡਾਂ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ | ਸਕੂਲ ਦੇ ਹੈਡ ਮਾਸਟਰ ਅਵਨਿੰਦਰਪਾਲ ਸਿੰਘ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ, ਪਟਿਆਲਾ, ਮੋਹਾਲੀ ਅਤੇ ਬਰਨਾਲਾ ਜ਼ਿਲਿ੍ਹਆਂ ਦੇ ਜੇਤੂ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ | ਮੁਕਾਬਲੇ ਦੀਆਂ ਕੁੱਲ 10 ਕੈਟਾਗਰੀਆਂ ਸਨ ਜਿਨ੍ਹਾਂ ਵਿਚੋੋਂ ਬ੍ਰਾਹਮਣ ਮਾਜਰਾ ਸਕੂਲ ਦੀ ਵਿਦਿਆਰਥਣ ਨੇ ਸਵਦੇਸ਼ੀ ਖਿਡੌਣੇ ਅਤੇ ਖੇਡਾਂ ਵਿਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਨੁਮਾਇੰਦਗੀ ਕੀਤੀ | ਗਾਈਡ ਅਧਿਆਪਕ ਤੇਜਿੰਦਰ ਸਿੰਘ ਅਤੇ ਇੰਚਾਰਜ ਅਧਿਆਪਕ ਏਕਤਾ ਰਾਣੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੀ ਕਲਾ ਪ੍ਰਤੀ ਰੁਚੀ ਵਧਦੀ ਹੈ ਅਤੇ ਹੁਨਰ ਸਾਹਮਣੇ ਆਉਾਂਦਾਹੈ | 
ਇਸ ਮੌਕੇ ਭੁਪਿੰਦਰ ਕੌਰ, ਕੁਲਜੀਤ ਕੌਰ, ਮਨਪ੍ਰੀਤ ਕੌਰ, ਨਰਿੰਦਰ ਕੌਰ, ਹਰਪ੍ਰੀਤ ਕੌਰ, ਹਰਦੀਪ ਕੌਰ, ਪ੍ਰੀਤਕਮਲ, ਮੀਨੂ ਸ਼ਰਮਾ ਆਦਿ ਹਾਜ਼ਰ ਸਨ | 
1
ਫ਼ੋਟੋ ਕੈਪਸ਼ਨ: -ਫ਼ੋਟੋ: ਸੇਠੀ