ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੇ ਨਵੇਂ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਫ਼ਤੇ ਵਿਚ ਇਕ ਦਿਨ ਜ਼ਿਲ੍ਹਾ ਹਸਪਤਾਲ ਵਿਚ ਬੈਠਣਗੇ ਸਿਵਲ ਸਰਜਨ ਤੇ ਮੈਡੀਕਲ ਸੁਪਰੀਡੈਂਟ

New orders of health department to provide better health facilities

 

ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਅਨੁਸਾਰ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਹਫ਼ਤੇ ਵਿਚ ਇਕ ਵਾਰ ਸਵੇਰ ਤੋਂ ਸ਼ਾਮ ਤੱਕ ਜ਼ਿਲ੍ਹਾ ਹਸਪਤਾਲ ਵਿਚ ਹਾਜ਼ਰ ਰਹਿਣਗੇ। 3 ਨਵੰਬਰ ਨੂੰ ਸਾਰੇ ਸਿਵਲ ਸਰਜਨਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਜਾਰੀ ਕੀਤਾ।

ਪੱਤਰ ਅਨੁਸਾਰ ਇਹ ਅਧਿਕਾਰੀ ਓਪੀਡੀ ਅਤੇ ਆਈਪੀਡੀ ਸੇਵਾਵਾਂ, ਖਾਸ ਕਰਕੇ ਡੇਂਗੂ ਅਤੇ ਡਾਇਲਸਿਸ ਯੂਨਿਟਾਂ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ, ਐਮਸੀਐਚ ਵਿੰਗ, ਅਪਰੇਸ਼ਨ ਥੀਏਟਰ, ਲੈਬ ਸੇਵਾਵਾਂ, ਫਾਰਮੇਸੀ, ਬਲੱਡ ਬੈਂਕ, ਓਟ ਸੈਂਟਰ, ਪਾਰਕਿੰਗ ਦੀ ਜਾਂਚ ਕਰਨਗੇ। ਇਸ ਦੌਰਾਨ ਕਮੀਆਂ ਦੀ ਰਿਪੋਰਟ ਤਿਆਰ ਕਰਕੇ ਐਸਐਮਓ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਰਿਪੋਰਟ ਦੀ ਕਾਪੀ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ ਜਾਵੇਗੀ।