ਜੇਲ੍ਹ 'ਚ ਸ਼ੂਟਰਾਂ ਦੀ ਐਸ਼, ਕੱਪੜਾ ਵਪਾਰੀ ਦੇ ਕਤਲ 'ਚ ਸਜ਼ਾ ਕੱਟ ਰਹੇ ਸ਼ੂਟਰ ਬਣਾ ਰਹੇ ਨੇ 'REEL' 

ਏਜੰਸੀ

ਖ਼ਬਰਾਂ, ਪੰਜਾਬ

ਜਾਣਕਾਰੀ ਅਨੁਸਾਰ ਸ਼ੂਟਰਾਂ ਵੱਲੋਂ ਕੱਲ੍ਹ ਸ਼ਾਮ ਨੂੰ ਰੀਲ ਅਪਣੇ ਪੇਜ਼ 'ਤੇ ਪਾਈ ਗਈ ਸੀ।

shooters serving sentence for the murder of a cloth merchant are making 'REEL'

 

ਤਰਨਤਾਰਨ: ਤਰਨਤਾਰਨ ਦੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਜੇਲ੍ਹ ਅੰਦਰੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤੋਂ ਇੰਝ ਲੱਗ ਰਿਹਾ ਹੈ ਕਿ ਸ਼ੂਟਰਾਂ ਨੂੰ ਜੇਲ੍ਹ 'ਚ ਪੂਰੀ ਐਸ਼ ਮਿਲ ਰਹੀ ਹੈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ  ਸ਼ੂਟਰ ਅਪਣੀ ਇੰਸਟਾਗ੍ਰਾਮ ਰੀਲ ਬਣਾ ਰਹੇ ਹਨ ਤੇ ਫਿਰ ਉਹ ਅਪਲੋਡ ਕਰਦੇ ਹਨ। ਜਾਣਕਾਰੀ ਅਨੁਸਾਰ ਸ਼ੂਟਰਾਂ ਵੱਲੋਂ ਕੱਲ੍ਹ ਸ਼ਾਮ ਨੂੰ ਰੀਲ ਅਪਣੇ ਪੇਜ਼ 'ਤੇ ਪਾਈ ਗਈ ਸੀ।

ਦੱਸ ਦਈਏ ਕਿ ਕੱਪੜਾ ਵਪਾਰੀ ਗੁਰਜੰਟ ਸਿੰਘ ਦੇ ਕਤਲ ਵਿਚ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਲਖਬੀਰ ਲੰਡਾ ਨੇ ਲਈ ਸੀ। ਕੇਂਦਰੀ ਜੇਲ੍ਹ ਵਿਚ ਕਤਲ ਕੇਸ ਵਿਚ ਬੰਦ ਮੁਲਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਹਲਚਲ ਮਚ ਗਈ ਹੈ। ਵਾਇਰਲ ਵੀਡੀਓ 'ਚ ਸ਼ੂਟਰ ਗੁਰਕੀਰਤ ਅਤੇ ਰਵੀ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।

ਇਸ ਤੋਂ ਸਾਫ਼ ਹੈ ਕਿ ਜੇਲ੍ਹ ਵਿਚ ਮੁਲਜ਼ਮਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਕੇਂਦਰੀ ਜੇਲ੍ਹ ਵਿਚੋਂ ਸੁਪਰਡੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ’ਤੇ ਜੇਲ੍ਹ ਵਿਚ ਬੰਦ ਹਵਾਲਾਤੀਆਂ ਨੂੰ ਮੋਬਾਈਲ ਫ਼ੋਨ ਮੁਹੱਈਆ ਕਰਵਾਉਣ ਦਾ ਦੋਸ਼ ਸੀ।