ਸਿਰਸਾ ਖੇਤਰ ਦੇ ਪਿੰਡਾਂ ਦੇ ਵਿਕਾਸ ਹਿਤ ਮਹਿਲਾਵਾਂ ਦੀਆਂ ਸਰਗਰਮੀਆਂ ਤੇਜ਼

ਏਜੰਸੀ

ਖ਼ਬਰਾਂ, ਪੰਜਾਬ

ਸਿਰਸਾ ਖੇਤਰ ਦੇ ਪਿੰਡਾਂ ਦੇ ਵਿਕਾਸ ਹਿਤ ਮਹਿਲਾਵਾਂ ਦੀਆਂ ਸਰਗਰਮੀਆਂ ਤੇਜ਼

image

ਕਾਲਾਂਵਾਲੀ, 3 ਨਵੰਬਰ (ਸੁਰਿੰਦਰ ਪਾਲ ਸਿੰਘ) : ਸਿਰਸਾ ਜਿਲ੍ਹੇ ਵਿਚ 12 ਨਵੰਬਰ ਨੂੰ  ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਮਹਿਲਾਵਾਂ ਦੀ ਭਾਗੀਦਾਰੀ ਵਧਣ ਕਾਰਨ ਇਸ ਖੇਤਰ ਦੀਆਂ ਮਹਿਲਾਵਾਂ ਆਪਣੇ ਪਿੰਡਾਂ ਅਤੇ ਕਸਬਿਆਂ ਦੇ ਵਿਕਾਸ ਲਈ ਸਰਗਰਮ ਦਿਖਾਈ ਦੇ ਰਹੀਆਂ ਹਨ | ਹਰਿਆਣਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਿਲਾਵਾਂ ਦਾ ਪੜਿ੍ਹਆ ਲਿਖਿਆ ਹੋਣਾ ਜ਼ਰੂਰੀ ਹੈ | ਇਸੇ ਤਹਿਤ ਪਿੰਡ ਤਾਰੂਆਣਾ ਦੇ ਨਾਰੀਅਲ ਦੇ ਦਰਖਤ ਤੇ ਚੋਣ ਲੜ ਰਹੀ ਪੜ੍ਹੀ ਲਿਖੀ ਮਹਿਲਾ ਮਨਦੀਪ ਕੌਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਚਹੁੰਮੁਖੀ ਵਿਕਾਸ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਵੇਗੀ  | 
ਸਰਪੰਚ ਦੇ ਅਹੁਦੇ ਦੀ ਉਮੀਦਵਾਰ ਮਹਿਲਾ ਮਨਦੀਪ ਕੌਰ ਨੇ ਸਾਡੇ ਪੱਤਰਕਾਰ ਨੂੰ  ਦੱਸਿਆ ਕਿ ਪਿੰਡ ਤਾਰੂਆਣਾ ਵਿਚ ਸਿਹਤ ਅਤੇ ਸਿੱਖਿਆ ਦੇ ਮਾਮਲਿਆਂ ਤੋ ਬਿਨ੍ਹਾਂ ਬਿਜਲੀ ਪਾਣੀ ਜਿਹੇ ਮਾਮਲਿਆਂ ਨੂੰ  ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਗਰੀਬ ਬਸਤੀਆਂ ਦੇ ਲੋਕਾਂ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਖੇਡਾਂ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਹ ਪ੍ਰਸਾਸ਼ਨ ਵਲੋ ਆਈਆਂ ਹਦਾਇਤਾ ਦਾ ਪੂਰੀ ਤਰ੍ਹਾਂ ਪਾਲਣ ਕਰਨਗੇ | ਸਰਪੰਚ ਦੇ ਅਹੁਦੇ ਦੀ ਉਮੀਦਵਾਰ ਮਹਿਲਾ ਮਨਦੀਪ ਕੌਰ ਨੇ ਕਿਹਾ ਕਿ ਪਿੰਡ ਤਾਰੂਆਣਾ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ  ਵੀ ਪੂਰਨ ਸਹਿਯੋਗ ਦੇਣਗੇ | 
ਤਸਵੀਰ-