Ludhiana News: ਚੋਰ ਹੋਏ ਬੇਖੌਫ, ਸਕੂਟਰ ਦੀ ਡਿੱਗੀ ‘ਚੋਂ ਲੱਖਾਂ ਰੁਪਏ ਦੀ ਕੀਤੀ ਚੋਰੀ, ਪੁਲਿਸ ਨੇ ਫੜੇ 2 ਬਦਮਾਸ਼
Ludhiana: ਮੁਲਜ਼ਮਾਂ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿਚ ਪਹਿਲਾਂ ਵੀ ਕੇਸ ਦਰਜ ਹੈ
Ludhiana: ਜ਼ਿਲ੍ਹੇ ਵਿਚ ਸਕੂਟਰ ਦੀ ਡਿੱਗੀ ‘ਚੋਂ 4 ਲੱਖ ਰੁਪਏ ਚੋਰੀ ਹੋਣ ਦੀ ਫੁਟੇਜ ਸਾਹਮਣੇ ਆਈ ਹੈ। ਪੁਲਿਸ ਨੇ ਚੋਰਾਂ ਨੂੰ 16 ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਜਲਦੀ ਅਮੀਰ ਹੋਣ ਦੇ ਲਾਲਚ ‘ਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮਾਂ ਕੋਲੋਂ ਡੇਢ ਲੱਖ ਰੁਪਏ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ 19 ਅਕਤੂਬਰ ਨੂੰ ਥਾਣਾ ਡਿਵੀਜਨ ਨੰਬਰ 4 ਵਿਚ ਕੇਸ ਦਰਜ ਹੋਇਆ ਸੀ। ਗਗਨ ਅਗਰਵਾਰ ਨੇ ਦੱਸਿਆ ਕਿ ਉਸ ਦਾ ਕਰਮਚਾਰੀ ਸੰਜੂ HDFC ਸ਼ਾਖਾ ਸੁੰਦਰ ਨਗਰ ਤੋਂ 4 ਲੱਖ ਰੁਪਏ ਕਢਵਾ ਕੇ ਲਿਆਇਆ ਸੀ। ਉਸਨੇ ਕੈਸ਼ ਸਕੂਟਰ ਦੀ ਡਿੱਗੀ ਵਿਚ ਰੱਖਿਆ ਸੀ। ਜਦੋਂ ਉਹ ਸ਼ਿਵਪੁਰੀ ਰੋਡ ’ਤੇ ਟੂਟੀਆਂਵਾਲਾ ਮੰਦਿਰ ਨੇੜੇ ਐਸਬੀਆਈ ਦੇ ਏਟੀਐਮ ਵਿਚੋਂ 10 ਹਜ਼ਾਰ ਰੁਪਏ ਕਢਵਾ ਕੇ ਬਾਹਰ ਆਇਆ ਤਾਂ ਦੋ ਨੌਜਵਾਨਾਂ ਨੇ ਉਸ ਦੇ ਸਕੂਟਰ ਵਿਚੋਂ 4 ਲੱਖ ਰੁਪਏ ਚੋਰੀ ਕਰ ਲਏ। ਮੁਲਜ਼ਮ PB 10- HX 8813 ਨੰਬਰ ਸਕੂਟੀ ‘ਤੇ ਸਵਾਰ ਹੋ ਕੇ ਚੋਰੀ ਕਰਨ ਆਏ ਸਨ।
ਏਸਐਚਓ ਗੁਰਜੀਤ ਸਿੰਘ ਨੇ ਦੱਸਿਆ ਕਿ ਟੀਮ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਗਈ। ਮੁਲਜ਼ਮਾਂ ਦੇ ਟਿਕਾਣੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ। ਮੁਲਜ਼ਮਾਂ ਦੀ ਪਛਾਣ ਸਿਮਰਜੀਤ ਸਿੰਘ ਉਰਫ਼ ਸਿਮਰਨ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮ ਰਣਜੀਤ ਸਿੰਘ ਅਜੇ ਫਰਾਰ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿਚ ਪਹਿਲਾਂ ਵੀ ਕੇਸ ਦਰਜ ਹੈ।
(For more news apart from 4 lakh rupees were stolen from his scooter, stay tuned to Rozana Spokesman).