ਪਟਿਆਲਾ ’ਚ ਬੀ. ਐਚ. ਪ੍ਰਾਪਰਟੀ ਦੇ ਮਾਲਕ ਦੇ ਘਰ ’ਤੇ ਸੀ.ਬੀ.ਆਈ. ਵਲੋਂ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ ’ਚ ਕੀਤੀ ਗਈ ਛਾਪੇਮਾਰੀ

CBI raids house of B. H. Property owner in Patiala

ਪਟਿਆਲਾ : ਪਟਿਆਲਾ ਵਿਖੇ ਬੀ. ਐਚ. ਪ੍ਰਾਪਰਟੀ ਦੇ ਮਾਲਕ ਦੇ ਘਰ ਮੰਗਲਵਾਰ ਨੂੰ ਸਵੇਰੇ ਸੀ. ਬੀ. ਆਈ. ਵਲੋਂ ਛਾਪੇਮਾਰੀ ਕੀਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿਚ ਕੀਤੀ ਗਈ ਹੈ। ਇਹ ਛਾਪੇਮਾਰੀ ਫਿਲਹਾਲ ਜਾਰੀ ਹੈ।

ਸੀ.ਬੀ.ਆਈ. ਦੀ ਟੀਮ ਵੱਲੋਂ ਪ੍ਰਾਪਰਟੀ ਮਾਲਕ ਦੇ ਘਰ ਵਿਖੇ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਇਥੋਂ ਉਨ੍ਹਾਂ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਾਮਲੇ ਵਿਚ ਕੁੱਝ ਦਸਤਾਵੇਜ਼ ਹੱਥ ਲੱਗਣ ਦੀ ਉਮੀਦ ਹੈ। ਜਦਕਿ ਖਬਰ ਲਿਖੇ ਜਾਣ ਤੱਕ ਛਾਪੇਮਾਰੀ ਸਬੰਧੀ ਸੀ.ਬੀ.ਆਈ. ਵੱਲੋਂ ਫ਼ਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।