ਬੀਬੀ ਜਗੀਰ ਕੌਰ ਨੂੰ ਹੱਤਿਆ ਮਾਮਲੇ ‘ਚ, ਹਾਈ ਕੋਰਟ ਨੇ ਕੀਤਾ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

18 ਸਾਲ ਪਹਿਲਾਂ ਬੇਟੀ ਦੀ ਹੱਤਿਆ ਦੇ ਮਾਮਲੇ ‘ਚੋਂ ਹਾਈਕੋਰਟ ਨੇ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਸ ਮਾਮਲੇ 'ਚ ਬਰੀ....

ਬੀਬੀ ਜਗੀਰ ਕੌਰ

ਚੰਡੀਗੜ੍ਹ (ਭਾਸ਼ਾ) : 18 ਸਾਲ ਪਹਿਲਾਂ ਬੇਟੀ ਦੀ ਹੱਤਿਆ ਦੇ ਮਾਮਲੇ ‘ਚ ਹਾਈਕੋਰਟ ਨੇ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਸ ਮਾਮਲੇ ਵਿਚ ਬਰੀ ਕਰ ਦਿਤਾ ਹੈ। ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਦੀ 20 ਜੂਨ 2000 ‘ਚ ਮੌਤ ਹੋ ਗਈ ਸੀ। ਇਸ ਦੌਰਾਨ ਅਦਾਲਤ ਨੇ ਸੀਬੀਆਈ ਅਤੇ ਕਮਲਜੀਤ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੀਬੀ ਜਗੀਰ ਕੌਰ ਨੂੰ ਧੀ ਹਰਪ੍ਰੀਤ ਕੌਰ ਉਰਫ਼ ਰੋਜੀ ਦੇ ਕਤਲ ਕੇਸ ਮਾਮਲੇ ‘ਚ ਦੋਸ਼ੀ ਬੀਬੀ ਜਗੀਰ ਕੌਰ ਅਤੇ ਹੋਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੀਬੀਆਈ ਅਦਾਲਤ ਦੇ ਉਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ ,ਜਿਸ ਦੇ ਤਹਿਤ ਸੀਬੀਆਈ ਅਦਾਲਤ ਨੇ ਸਾਰਿਆਂ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਉਹਨਾਂ ‘ਤੇ ਜਬਰੀ ਗਰਭਪਾਤ ਕਰਾਉਣ ਅਤੇ ਅਗਵਾ ਕਰਨ ਦਾ ਦੋਸ਼ ਲੱਗਿਆ ਸੀ ਇਸ ਦੋਸ਼ ਤੋਂ ਵੀ ਬੀਬੀ ਜਗੀਰ ਕੌਰ ਨੂੰ ਬਰੀ ਕਰ ਦਿਤਾ ਹੈ।