ਚੈਨਲ ਦੀ ਫੇਕ ਵੀਡੀਓ ਤੋਂ ਭੜਕੇ ਨਵਜੋਤ ਸਿੱਧੂ, ਠੋਕਣਗੇ ਮਾਣਹਾਨੀ ਦਾ ਮੁਕੱਦਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਇਕ ਚੈਨਲ ਵਲੋਂ ਅਪਣੀ ਇਕ ਰੈਲੀ ਵਿਚ ਕਥਿਤ ਤੌਰ 'ਤੇ 'ਪਾਕਿਸਤਾਨ ਜਿੰਦਾਬਾਦ' ਦੇ ਨਾਅਰੇ ....

ਨਵਜੋਤ ਸਿੱਧੂ

ਚੰਡੀਗੜ੍ਹ (ਭਾਸ਼ਾ) :  ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਇਕ ਚੈਨਲ ਵਲੋਂ ਅਪਣੀ ਇਕ ਰੈਲੀ ਵਿਚ ਕਥਿਤ ਤੌਰ 'ਤੇ 'ਪਾਕਿਸਤਾਨ ਜਿੰਦਾਬਾਦ' ਦੇ ਨਾਅਰੇ ਲਗਾਏ ਜਾਣ ਤੋਂ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੁੱਝ ਚੈਨਲਾਂ ਨੇ 'ਜੋ ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ' ਦੇ ਨਾਅਰੇ ਨੂੰ ਤੋੜ ਮਰੋੜ ਕੇ 'ਪਾਕਿਸਤਾਨ ਜਿੰਦਾਬਾਦ' ਦੇ ਨਾਅਰੇ ਦੇ ਰੂਪ ਵਿਚ ਦਿਖਾਇਆ ਹੈ। ਉਹ ਅਜਿਹਾ ਕਰਨ ਵਾਲਿਆਂ ਵਿਰੁਧ ਮਾਣਹਾਨੀ ਦਾ ਮਾਮਲਾ ਦਰਜ ਕਰਵਾਉਣਗੇ। ਆਓ ਤੁਹਾਨੂੰ ਦੋਵੇਂ ਅਸਲੀ ਅਤੇ ਤੋੜ ਮਰੋੜ ਕੇ ਪੇਸ਼ ਕੀਤੀ ਗਈ ਵੀਡੀਓਜ਼ ਦਿਖਾਉਂਦੇ ਹਾਂ।

ਦਰਅਸਲ ਇਹ ਤਸਵੀਰਾਂ ਰਾਜਸਥਾਨ ਦੇ ਅਲਵਰ ਦੀਆਂ ਹਨ, ਜਿੱਥੇ ਨਵਜੋਤ ਸਿੱਧੂ ਇਕ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਪਰ ਕੁੱਝ ਟੀਵੀ ਚੈਨਲਾਂ ਨੇ ਉਨ੍ਹਾਂ ਦੀ ਰੈਲੀ ਵਿਚ ਲੱਗੇ ਬੋਲੇ ਸੋ ਨਿਹਾਲ ਦੇ ਨਾਅਰਿਆਂ ਨੂੰ 'ਪਾਕਿਸਤਾਨ ਜ਼ਿੰਦਾਬਾਦ' ਦਾ ਰੂਪ ਦੇ ਦਿਤਾ। ਇਸ ਤੋਂ ਬਾਅਦ ਉਨ੍ਹਾਂ ਮਾਣਹਾਨੀ ਦਾ ਮੁਕੱਦਮਾ ਕਰਨ ਦੀ ਗੱਲ ਆਖੀ ਹੈ। ਸਿੱਧੂ ਨੇ ਕਿਸੇ ਚੈਨਲ ਜਾਂ ਪਾਰਟੀ ਦਾ ਨਾਮ ਲਏ ਬਿਨਾਂ ਆਖਿਆ ਕਿ ਉਹ ਇਸ ਬਾਰੇ ਅਪਣੇ ਵਕੀਲਾਂ ਨਾਲ ਗੱਲਬਾਤ ਕਰਨਗੇ।

ਸੂਬੇ ਦੀ ਮੁੱਖ ਮੰਤਰੀ ਵੰਸੁਧਰਾ ਰਾਜੇ ਨੇ ਵੀ ਅਪਣੀਆਂ ਰੈਲੀਆਂ ਵਿਚ ਇਸ ਮਾਮਲੇ ਦਾ ਜ਼ਿਕਰ ਕਰਦਿਆਂ ਕਾਂਗਰਸ ਦੀ ਆਲੋਚਨਾ ਕੀਤੀ ਸੀ, ਉਧਰ ਕਾਂਗਰਸੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸਿੱਧੂ ਦੇ ਦੋਵੇਂ ਵੀਡੀਓ ਟਵਿੱਟਰ 'ਤੇ ਸ਼ੇਅਰ ਕਰਦਿਆਂ ਕੁੱਝ ਚੈਨਲਾਂ ਦਾ ਨਾਮ ਲੈ ਕੇ ਝਾੜ ਪਾਈ ਹੈ, ਦਸ ਦਈਏ ਕਿ ਕਰਤਾਰਪੁਰ ਲਾਂਘੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਧੂ ਜਦੋਂ ਤੋਂ ਪਾਕਿਸਤਾਨ ਤੋਂ ਆਏ ਹਨ, ਉਦੋਂ ਤੋਂ ਹੀ ਵਿਰੋਧੀਆਂ ਵਲੋਂ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।