'ਕੁੜੀਆਂ ਨੂੰ ਫੜਿਆ ਤਾਂ ਲੱਗ ਗਈਆਂ ਗਾਲਾਂ ਕੱਢਣ' ਕਿਸਾਨੀ ਧਰਨੇ ਨੂੰ ਤੋੜਨ ਦੀ ਸਾਜਿਸ਼ ਹੋਈ ਬੇਨਕਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਦੀਆਂ ਚਾਲਾਂ ਨੇ

Jagveer singh

ਨਵੀਂ ਦਿੱਲੀ:(ਹਰਦੀਪ ਭੋਗਲ)-  ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਭੋਗਲ ਵੱਲੋਂ ਜਗਵੀਰ ਸਿੰਘ  ਪੂਨੀਆਂ ਨਾਲ ਗੱਲਬਾਤ ਕੀਤੀ ਗਈ।  ਜਗਵੀਰ ਸਿੰਘ ਨੇ ਦੱਸਿਆ ਕਿ ਅਸੀਂ 26 ਤਾਰੀਕ ਨੂੰ ਇੱਥੇ ਆ ਗਏ ਸੀ ਅਤੇ ਸ਼ੰਘਰਸ ਸ਼ਾਂਤਮਾਈ ਢੰਗ ਨਾਲ ਬਹੁਤ ਵਧੀਆਂ ਚੱਲ ਰਿਹਾ ਹੈ।

ਜਥੇਬੰਦੀਆਂ ਅਤੇ ਲੱਖਾ ਸਿਧਾਣਾ ਦੋ ਤਿੰਨ ਦਿਨ ਤੋਂ ਹੀ ਕਹਿ ਰਹੇ ਸਨ ਕਿ ਸਾਨੂੰ ਅਸ਼ੰਕਾ ਹੈ ਕਿ ਸਰਕਾਰ ਸੰਘਰਸ਼ ਨੂੰ ਖਰਾਬ ਕਰਨ ਲਈ ਗੜਬੜੀਆਂ ਕਰੇਗੀ। ਇਹ ਸ਼ਰਾਰਤੀ ਅਨਸਰ ਭੇਜੇਗੀ।  ਉਹਨਾ ਕਿਹਾ ਕਿ ਅਸੀਂ ਕੱਲ੍ਹ9 ਵਜੇ  ਸਟੇਜ ਦੇ ਪਿੱਛੇ ਬੈਠੇ ਸੀ ਉਦੋਂ ਦੋ ਕੁੜੀਆਂ ਵੇਖੀਆਂ ਸੀ ਜੋ ਟਰੈਕਟਰ  ਲਿਜਾ ਰਹੇ ਮੁੰਡਿਆਂ ਦੇ ਕੋਲ ਜਾ ਕੇ ਖੜ੍ਹੀਆਂ ਸਨ। ਅਸੀਂ ਉਹਨਾਂ ਨੂੰ ਫਿਰ ਨੋਟਿਸ ਕੀਤਾ ਉਹ ਮੁੰਡਿਆਂ ਨਾਲ ਗੱਲਾਂ ਕਰ ਰਹੀਆਂ ਸਨ।ਉਹਨਾਂ ਨਾਲ ਘੁੰਮ ਰਹੀਆਂ ਸਨ ਅਤੇ ਇੱਕ ਮੁੰਡੇ ਨੂੰ ਫੋਨ ਚਾਰਜਰ ਕਰਨ ਲਈ ਫੜਾ ਦਿੱਤਾ। ਅਸੀਂ ਸੋਚਿਆ ਇਹ ਕੰਮ ਗਲਤ ਹੈ।

ਅਸੀਂ ਜਾਣ ਲੱਗੇ ਫਿਰ ਅਸੀਂ ਸੋਚਿਆ ਜੇ ਅਸੀਂ ਗਏ ਤਾਂ ਕੰਮ ਗਲਤ ਹੋ ਜਾਵੇਗਾ ਫਿਰ ਅਸੀਂ ਬਜ਼ੁਰਗਾਂ ਨੂੰ ਭੇਜਿਆ। ਬਜੁਰਗਾਂ ਨੇ ਕੁੜੀਆਂ ਨੂੰ ਬਿਠਾ ਲਿਆ ਪੁੱਛਣ ਲੱਗ ਪਏ ਕੁੜੀਆਂ ਇੰਨੇ ਵਿਚ ਹੀ ਬੌਂਦਲ ਗਈਆਂ। ਇੰਨੇ ਨੂੰ ਅਸੀਂ ਉਸ  ਮੁੰਡੇ  ਤੋਂ ਫੋਨ ਫੜ ਲਿਆ ਜਿਸਨੂੰ ਕੁੜੀਆਂ ਨੇ ਫੋਨ ਚਾਰਜਰ ਕਰਨ ਨੂੰ ਦਿੱਤਾ ਸੀ ਅਸੀਂ ਉਸ ਦੇ ਫੋਨ ਵਿਚ ਲੱਖੇ ਸਿਧਾਣੇ ਦੀਆਂ ਵੀਡੀਓ, ਪ੍ਰਦਰਸ਼ਨ ਦੀਆਂ ਵੀਡੀਓ, ਦੀਪ ਸਿੱਧੂ ਅਤੇ ਹੋਰ ਵੀ  ਕਾਫੀਂ ਜਾਣਿਆਂ ਦੀਆਂ ਵੀਡੀਓ ਵੇਖੀਆਂ।  ਮੈਂ ਉਸ ਨੂੰ ਪੁੱਛਿਆਂ ਕਿ ਉਸ ਨੇ ਇਹ ਵੀਡੀਓ ਕਿਉਂ ਬਣਾਈਆ ਤੁਸੀਂ ਕਿੱਥੋਂ ਆਏ ਹੋ।

ਉਹ ਕਹਿੰਦਾ ਮੈਂ ਦਿੱਲੀ ਤੋਂ ਹੀ ਹਾਂ। ਇੰਨੇ ਨੂੰ ਉਹ ਮੁੰਡੇ ਵੀ ਬੌਂਦਲ ਗਏ। ਅਸੀਂ ਉਹਨਾਂ ਨੂੰ ਬਾਹਾਂ ਤੋਂ ਫੜ ਲਿਆ। ਜਦੋਂ ਕੁੜੀਆਂ ਨੂੰ ਇਸ ਬਾਰੇ ਪੁਛਿਆ ਗਿਆ ਤਾਂ ਉਹ ਆਪਸ ਵਿਚ ਹੀ ਲੜਨ ਲੱਗ ਪਈਆਂ ਮਾਂ- ਭੈਣ ਦੀਆਂ  ਗਾਲ੍ਹਾਂ ਕੱਢਣ ਲੱਗ ਪਈਆਂ। ਮੁੰਡੇ ਨੂੰ ਅਸੀਂ ਧਮਕਾਇਆਂ ਵੀ ਸੱਚ ਦੱਸ ਦੇ।  ਮੁੰਡਾ ਡਰ ਗਿਆ ਉਸ ਨੇ ਦੱਸਿਆ ਕਿ ਉਹ 15 ਜਾਣੇ ਹਨ। ਸਾਨੂੰ ਡੀਸੀ ਦਫ਼ਰਤ ਵੱਲੋਂ ਭੇਜਿਆ ਗਿਆ ਹੈ। ਸਾਨੂੰ 500 ਰੁਪਏ ਦਿਹਾੜੀ ਮਿਲਦੀ ਹੈ 3 ਦਿਨ ਹੋ ਗਏ ਸਾਨੂੰ ਤੁਹਾਡੀਆਂ ਵੀਡੀਓ ਬਣਾਉਂਦਿਆਂ ਨੂੰ।

ਮੈਂ  ਕਿਹਾ ਕਿ ਬਾਕੀ 15 ਜਾਣਿਆਂ ਨੂੰ ਵੀ ਭੁਲਾ ਪਹਿਲਾਂ ਉਸਨੇ ਭੁਲਾਇਆ ਨਹੀਂ ਫਿਰ ਉਸਨੇ ਫੋਨ ਲਾ ਕੇ  ਭੁਲਾਇਆ ਇੰਨੇ  ਨੂੰ ਉਸ ਦੇ 5 ਸਾਥੀ ਹੋਰ ਆ ਗਏ  ਅਸੀਂ ਉਹਨਾਂ ਨੂੰ ਵੀ ਫੜ ਲਿਆ। ਮੁੰਡਿਆਂ ਨੂੰ ਪੁੱਛਿਆਂ ਵੀ ਆਪਣੇ ਪਰੂਫ ਵਿਖਾਉਣ ਉਹ ਕਹਿੰਦੇ ਸਾਡੇ ਸਾਰੇ ਪਰੂਫ ਕੁੰਡਲੀ ਥਾਣੇ ਵਿਚ ਹਨ ਉਥੇ ਚਲੋ।

 ਇਥੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਰਕਾਰ ਦੀਆਂ ਚਾਲਾਂ ਨੇ। ਦੂਜੀ ਗੱਲ ਇਹ ਲੰਗਰ ਵੀ ਛਕਾਉਣ ਆਏ ਸਨ ਅਸੀਂ ਸਾਰਿਆਂ ਨੂੰ ਅਪੀਲ  ਕਰਦੇ ਹਾਂ ਕਿ ਗੁਰਦੁਆਰੇ  ਆਲੇ ਬਾਬੇ ਤੋਂ, ਖਾਲਸਾ ਏਡ ਤੋਂ ਲੰਗਰ ਛਕੋ ਇਹਨਾਂ ਦਾ ਇਹ ਨਹੀਂ ਪਤਾ ਕਿ  ਇਹ ਜ਼ਹਿਰ ਨਾ ਪਾ ਦੇਣ।ਸ਼ੰਘਰਸ ਨੂੰ ਖਤਮ ਕਰਨ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।