ਕਿਸਾਨ ਨੂੰ ਜਵਾਨ ਵਲੋਂ ਲਾਠੀਆਂ ਮਾਰਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਹੋਈ ਵਾਇਰਲ, ਪੜ੍ਹੋ ਅਸਲ ਸਚਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਦੇਵ ਦੇ ਹੱਥ ਨੀਲੇ ਹੋਏ ਪਏ ਹਨ ਅਤੇ ਉਸਦੀਆਂ ਲੱਤਾਂ ਅਤੇ ਪਿੱਠ 'ਤੇ ਸੱਟ ਦੇ ਨਿਸ਼ਾਨ ਹਨ।

farmer

ਨਵੀਂ ਦਿੱਲੀ:  ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਅਤੇ ਹਰਿਆਣਾ ਵਿਚਾਲੇ ਸਿੰਘੂ ਸਰਹੱਦ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਧਰਨੇ ਦੇ ਚਲਦੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਪੁਲਿਸ ਨੇ ਕਿਸਾਨਾਂ ਦਿੱਲੀ ਜਾਣ ਤੋਂ ਰੋਕਣ ਲਈ ਕਿਸਾਨਾਂ 'ਤੇ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਸੀ। ਇਸ ਘਟਨਾ ਦੌਰਾਨ ਇੱਕ ਤਸਵੀਰ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਬਜ਼ੁਰਗ ਕਿਸਾਨ ਨੂੰ ਇੱਕ ਜਵਾਨ ਲਾਠੀਆਂ ਨਾਲ ਕੁੱਟਦਾ ਹੋਇਆ ਵੇਖਿਆ ਗਿਆ। ਇਸ ਤਸਵੀਰ ਨੇ ਤਾਂ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਖੜ੍ਹਾ ਕੀਤਾ।

ਦੇਖੋ ਕੀ ਹੈ ਤਸਵੀਰ ਦੀ ਪੂਰੀ ਕਹਾਣੀ 
ਤਸਵੀਰ ਵਿਚ ਨਜ਼ਰ ਆ ਰਿਹਾ 60 ਸਾਲਾ ਕਿਸਾਨ ਸੁਖਦੇਵ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਇਸ ਦੀ ਸਚਾਈ ਸਾਹਮਣੇ ਆਈ। ਸੁਖਦੇਵ ਸਿੰਘ ਸ਼ੁੱਕਰਵਾਰ ਨੂੰ ਸਿੰਘੂ ਸਰਹੱਦ 'ਤੇ ਸੀ, ਜਦੋਂ ਪੁਲਿਸ ਨੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਆ ਚਲਾਈਆਂ। ਦਰਅਸਲ ਤਸਵੀਰ ਵਿਚ ਦਿਖ ਰਹੇ ਜਵਾਨ ਨੇ ਸੁਖਦੇਵ ਸਿੰਘ ਨੂੰ ਲਾਠੀ ਨਾਲ ਖੂਬ ਮਾਰਿਆ ਸੀ। ਸੁਖਦੇਵ ਦੇ ਹੱਥ ਨੀਲੇ ਹੋਏ ਪਏ ਹਨ ਅਤੇ ਉਸਦੀਆਂ ਲੱਤਾਂ ਅਤੇ ਪਿੱਠ 'ਤੇ ਸੱਟ ਦੇ ਨਿਸ਼ਾਨ ਹਨ।

ਸੁਖਦੇਵ ਨੇ ਇੱਕ ਬਿਆਨ ਦਿੱਤਾ ਜਿਸ ਵਿੱਚ ਉਸ ਨੇ ਆਖਿਆ  "ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸਨੂੰ ਕਿਉਂ ਕੁੱਟ ਰਿਹਾ ਸੀ ਕਿਉਂਕਿ ਉਹ ਕੋਈ ਨਾਅਰਾ ਨਹੀਂ ਲਾ ਰਿਹਾ ਸੀ ਅਤੇ ਨਾ ਹੀ ਪੱਥਰਬਾਜ਼ੀ ਕਰ ਰਿਹਾ ਸੀ। 60 ਸਾਲਾ ਸੁਖਦੇਵ ਸਿੰਘ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਹੈ ਅਤੇ ਅਜੇ ਵੀ ਸਿੰਘੂ ਸਰਹੱਦ 'ਤੇ ਮੌਜੂਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਅੰਦੋਲਨ ਵਿਚ ਸ਼ਾਮਲ ਰਹਿਣਗੇ।"