ਚੋਣ ਨਤੀਜੇ 'ਸਟੀਕ' ਨਿਕਲੇ ਤਾਂ ਹਾਰ ਸਵੀਕਾਰ ਕਰਨ ਲਈ ਤਿਆਰ ਹਾਂ : ਟਰੰਪ

ਏਜੰਸੀ

ਖ਼ਬਰਾਂ, ਪੰਜਾਬ

ਚੋਣ ਨਤੀਜੇ 'ਸਟੀਕ' ਨਿਕਲੇ ਤਾਂ ਹਾਰ ਸਵੀਕਾਰ ਕਰਨ ਲਈ ਤਿਆਰ ਹਾਂ : ਟਰੰਪ

i,mage

ਵਾਸ਼ਿੰਗਟਨ, 3 ਦਸੰਬਰ : ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਚੋਣ ਨਤੀਜੇ 'ਸਟੀਕ' ਨਿਕਲਦੇ ਹਨ ਤਾਂ ਉਹ ਹਾਰ ਸਵੀਕਾਰ ਕਰਨ ਲਈ ਤਿਆਰ ਹਾਂ। ਹਾਲਾਂਕਿ ਉਨ੍ਹਾਂ ਨੇ ਇਕ ਵਾਰ ਫਿਰ ਰਾਸ਼ਟਰਪਤੀ ਚੋਣ ਦੀ ਗਿਣਤੀ 'ਚ ਵੱਡੇ ਪੱਧਰ 'ਤੇ ਧੋਖਾਧੜੀ ਹੋਣ ਅਤੇ ਚੋਣਵੀਆਂ ਗਲਤੀਆਂ ਹੋਣ ਦੇ ਦੋਸ਼ ਦੁਹਰਾਏ ਹਨ।
ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋਅ ਬਾਇਡਨ ਨੇ ਮੌਜੂਦਾ ਰਾਸ਼ਟਰਪਤੀ ਅਤੇ ਰੀਪਬਲਿਕਨ ਨੇਤਾ ਡੋਨਾਲਡ ਟਰੰਪ ਨੂੰ ਤਿੰਨ ਨਵੰਬਰ ਨੂੰ ਹੋਈ ਚੋਣ 'ਚ ਕਰਾਰੀ ਹਾਰ ਦਿਤੀ ਸੀ। ਟਰੰਪ ਨੇ ਇਸ ਹਾਰ ਨੂੰ ਅਸਵੀਕਾਰ ਕਰਦੇ ਹੋਏ ਚੋਣ ਨਤੀਜਿਆਂ ਨੂੰ ਕਾਨੂੰਨੀ ਚੁਣੌਤੀ ਦਿਤੀ ਸੀ। ਟਰੰਪ ਨੇ ਬੁਧਵਾਰ ਨੂੰ ਵਾਈਟ ਹਾਊਸ 'ਚ ਆਯੋਜਤ ਇਕ ਪ੍ਰੋਗਰਾਮ 'ਚ ਅਪਣੇ ਸਮਰਥਕਾਂ ਤੋਂ ਕਿਹਾ, ''ਮੈਂ ਚੋਣ 'ਚ ਹਾਰ ਦਾ ਬੁਰਾ ਨਹੀਂ ਮੰਨਦਾ। ਮੈਂ ਨਿਰਪੱਖ ਅਤੇ ਸਵਤੰਤਰ ਰੂਪ ਨਾਲ ਹੋਈ ਚੋਣ 'ਚ ਮਿਲੀ ਹਾਰ ਨੂੰ ਸਵੀਕਾਰ ਕਰਨ ਲੈਂਦਾ। ਮੈਂ ਬਸ ਇਹ ਹੀ ਚਾਹੁੰਦਾ ਹਾਂ ਕਿ ਅਮਰੀਕੀ ਜਨਤਾ ਨਾਲ ਧੋਖਾ ਨਾ ਹੋਇਆ ਹੋਵੇ। ਇਸ ਲਈ, ਸਾਡੇ ਕੋਲ ਇਸ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। '' ਉਨ੍ਹਾਂ ਕਿਹਾ, ''ਮੈਂ ਚੋਣ ਨਤੀਜੇ ਸਟੀਕ ਨਿਕਲਣ 'ਤੇ ਹਾਰ ਸਵੀਕਾਰ ਕਰਨ ਲਈ ਤਿਆਰ ਹਾਂ। ਮੈਨੂੰ ਉਮੀਦ ਹੈ ਕਿ ਬਾਇਡਨ ਵੀ ਅਜਿਹਾ ਹੀ ਚਾਹੁੰਦੇ ਹੋਣਗੇ।''  (ਪੀਟੀਆਈ)