ਰਜਨੀਕਾਂਤ ਜਨਵਰੀ 'ਚ ਕਰਨਗੇ ਰਾਜਨੀਤਕ ਪਾਰਟੀ ਦੀ ਸ਼ੁਰੂਆਤ
ਰਜਨੀਕਾਂਤ ਜਨਵਰੀ 'ਚ ਕਰਨਗੇ ਰਾਜਨੀਤਕ ਪਾਰਟੀ ਦੀ ਸ਼ੁਰੂਆਤ
image
ਚੇਨਈ, 3 ਦਸੰਬਰ : ਉੱਘੇ ਅਦਾਕਾਰ ਰਜਨੀਕਾਂਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਨਵਰੀ 2021 ਵਿਚ ਅਪਣੀ ਰਾਜਨੀਤਕ ਪਾਰਟੀ ਬਣਾਉਗੇ। ਪਾਰਟੀ ਦੇ ਗਠਨ ਦਾ ਐਲਾਨ ਕਰਦਿਆਂ ਰਜਨੀਕਾਂਤ ਨੇ ਸਾਲਾਂ ਤੋਂ ਇਸ ਸਬੰਧ ਵਿਚ ਚੱਲ ਰਹੀਆਂ ਅਟਕਲਾਂ ਨੂੰ ਖ਼ਤਮ ਕਰ ਦਿਤਾ ਹੈ। ਰਜਨੀਕਾਂਤ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ 2021 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਜਿੱਤੇਗੀ। ਤਾਮਿਲਨਾਡੂ ਵਿਚ ਅਗਲੇ ਸਾਲ ਅਪ੍ਰੈਲ-ਮਈ ਦੇ ਵਿਚਕਾਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਪਾਰਟੀ ਜਨਤਾ ਦੇ ਭਾਰੀ ਸਮਰਥਨ ਨਾਲ ਚੋਣਾਂ ਜਿੱਤੇਗੀ। ਰਜਨੀਕਾਂਤ ਨੇ ਅਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਤਮਿਕ ਰਾਜਨੀਤੀ ਜ਼ਰੂਰ ਉਭਰੇਗੀ। ਇਕ ਚਮਤਕਾਰ ਹੋਵੋਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਇਕ ਐਲਾਨ 31 ਦਸੰਬਰ ਨੂੰ ਕੀਤਾ ਜਾਵੇਗਾ। (ਪੀਟੀਆਈ)