ਸੈਨੇਟ ਵਿਚ ਦੇਸ਼ਾਂ ਲਈ ਰੁਜ਼ਗਾਰ ਅਧਾਰਤ ਇਮੀਗ੍ਰੇਸ਼ਨ ਵੀਜ਼ਾ ਦੀ ਵਧੇਰੇ ਗਿਣਤੀ ਨੂੰ ਖ਼ਤਮ ਕਰਨ ਦਾ ਬਿਲ ਪਾਸ

ਏਜੰਸੀ

ਖ਼ਬਰਾਂ, ਪੰਜਾਬ

ਸੈਨੇਟ ਵਿਚ ਦੇਸ਼ਾਂ ਲਈ ਰੁਜ਼ਗਾਰ ਅਧਾਰਤ ਇਮੀਗ੍ਰੇਸ਼ਨ ਵੀਜ਼ਾ ਦੀ ਵਧੇਰੇ ਗਿਣਤੀ ਨੂੰ ਖ਼ਤਮ ਕਰਨ ਦਾ ਬਿਲ ਪਾਸ

image

ਅਮਰੀਕਾ 'ਚ ਸਥਾਈ ਨਿਵਾਸ ਅਤੇ ਗ੍ਰੀਨ ਕਾਰਡ 'ਚ ਮਿਲੀ ਰਾਹਤ

ਵਾਸ਼ਿੰਗਟਨ, 3 ਦਸੰਬਰ :  ਅਮਰੀਕੀ ਸੈਨੇਟ ਤੋਂ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰ ਕੇ ਵੱਖ-ਵੱਖ ਦੇਸ਼ਾਂ ਲਈ ਰੁਜ਼ਗਾਰ ਆਧਾਰਤ ਇਮੀਗ੍ਰੇਸ਼ਨ ਵੀਜ਼ੇ ਦੀ ਅਧਿਕਤਮ ਗਿਣਤੀ ਦੇ ਨਿਰਧਾਰਣ ਨੂੰ ਖ਼ਤਮ ਕਰ ਦਿਤਾ ਹੈ। ਇਸ ਨੂੰ ਹੁਣ ਪਰਵਾਰ ਆਧਾਰਤ ਵੀਜ਼ਾ ਕਰ ਦਿਤਾ ਹੈ। ਇਹ ਅਮਰੀਕਾ ਵਿਚ ਰਹਿਣ ਵਾਲੇ ਅਜਿਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਫ਼ਾਇਦਾ ਪਹੁੰਚਾਏਗਾ ਜੋ ਸਾਲਾਂ ਤੋਂ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਹਨ।
'ਫੇਅਰਨੈੱਸ ਫ਼ਾਰ ਹਾਈ ਸਕਿਲਡ ਇਮੀਗ੍ਰੇਂਟਸ ਐਕਟ' ਨੂੰ ਸੈਨੇਟ ਵਲੋਂ ਪਾਸ ਕੀਤੇ ਜਾਣ ਪਿਛੋਂ ਹੁਣ ਭਾਰਤੀਆਂ ਦਾ ਰਸਤਾ ਆਸਾਨ ਹੋਵੇਗਾ ਜੋ ਅਮਰੀਕਾ ਵਿਚ ਐੱਚ-1ਬੀ ਵੀਜ਼ਾ ਲੈ ਕੇ ਪੁੱਜਦੇ ਹਨ ਅਤੇ ਦਹਾਕਿਆਂ ਤਕ ਉਨ੍ਹਾਂ ਨੂੰ ਗ੍ਰੀਨ ਕਾਰਡ ਅਤੇ ਸਥਾਈ ਨਿਵਾਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਅਮਰੀਕਾ ਦੀ ਪ੍ਰਤੀਨਿਧ ਸਭਾ ਵਿਚ ਇਹ ਪ੍ਰਸਤਾਵ 10 ਜੁਲਾਈ, 2019 ਨੂੰ ਪਾਸ ਕੀਤਾ ਗਿਆ ਸੀ ਜਿਸ ਵਿਚ ਪਰਵਾਰ ਆਧਾਰਤ ਇਮੀਗ੍ਰੇਸ਼ਨ ਵੀਜ਼ੇ ਨੂੰ ਸੱਤ ਫ਼ੀ ਸਦੀ ਤੋਂ ਵਧਾ ਕੇ 15 ਫ਼ੀ ਸਦੀ ਤਕ ਕਰ ਦਿਤਾ ਸੀ। ਇਹ ਪ੍ਰਸਤਾਵ ਰਿਪਬਲਿਕਨ ਸੈਨੇਟਰ ਮਾਈਕ ਲੀ ਵਲੋਂ ਲਿਆਂਦਾ ਗਿਆ ਸੀ। ਉਟਾ ਸੂਬੇ ਤੋਂ ਰਿਪਬਲਿਕ ਪਾਰਟੀ ਦੇ ਸੈਨੇਟਰ ਲਾਈਕ ਲੀ ਨੇ ਇਹ ਬਿਲ ਪੇਸ਼ ਕੀਤਾ ਸੀ।
ਭਾਰਤੀਆਂ ਨੂੰ 2019 ਵਿਚ ਵੱਖ-ਵੱਖ ਸ਼੍ਰੇਣੀਆਂ ਵਿਚ ਗ੍ਰੀਨ ਕਾਰਡ ਦਿਤੇ ਗਏ ਸਨ ਜਿਨ੍ਹਾਂ ਵਿਚ ਸ਼੍ਰੇਣੀ 1 (ਈਬੀ1) ਵਿਚ 9008, ਸ਼੍ਰੇਣੀ 2 (ਈਬੀ2) ਵਿਚ 2908 ਅਤੇ ਸ਼੍ਰੇਣੀ 3 (ਈਬੀ3) ਵਿਚ 5083 ਗ੍ਰੀਨ ਕਾਰਡ ਦਿਤੇ ਗਏ। ਈਬੀ3 ਰੁਜ਼ਗਾਰ ਆਧਾਰਤ ਅਲੱਗ ਸ਼੍ਰੇਣੀ ਦੇ ਗ੍ਰੀਨ ਕਾਰਡ ਹੁੰਦੇ ਹਨ।
ਅਮਰੀਕਾ ਵਿਚ ਗ੍ਰੀਨ ਕਾਰਡ ਲਈ ਦਹਾਕਿਆਂ ਤਕ ਭਾਰਤੀ ਮੂਲ ਦੇ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਸੈਨੇਟਰ ਮਾਈਕ ਲੀ ਨੇ ਜੁਲਾਈ ਵਿਚ ਪ੍ਰਸਤਾਵ ਦੇ ਪੇਸ਼ ਹੋਣ ਦੌਰਾਨ ਕਿਹਾ ਸੀ ਕਿ ਭਾਰਤ ਦੇ ਲੋਕਾਂ ਦਾ ਗ੍ਰੀਨ ਕਾਰਡ ਅਤੇ ਸਥਾਈ ਨਿਵਾਸ ਨੂੰ ਪ੍ਰਰਾਪਤ ਕਰਨ ਦਾ ਬੈਕਲਾਗ 195 ਸਾਲ ਤੋਂ ਵੀ ਜ਼ਿਆਦਾ ਦਾ ਰਿਹਾ ਹੈ। ਨਵੇਂ ਪ੍ਰਸਤਾਵ ਨਾਲ ਨਿਸ਼ਚਿਤ ਹੀ ਹੁਣ ਰਾਹਤ ਮਿਲ ਜਾਵੇਗੀ। ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਗ੍ਰੀਨ ਕਾਰਡ ਪ੍ਰਰਾਪਤ ਕਰਨ ਵਾਲਿਆਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਇੱਥੇ 10 ਲੱਖ ਤੋਂ ਜ਼ਿਆਦਾ ਲੋਕ ਆਪਣੇ ਲਈ ਜਾਂ ਪਰਵਾਰ ਦੇ ਮੈਂਬਰਾਂ ਲਈ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਵਿਚੋਂ ਬਹੁਤ ਵੱਡੀ ਗਿਣਤੀ ਭਾਰਤੀਆਂ ਦੀ ਹੈ।
ਸੈਨੇਟਰ ਕੇਵਿਨ ਕ੍ਰੇਮਰ ਨੇ ਕਿਹਾ ਹੈ ਕਿ ਇਸ ਪ੍ਰਸਤਾਵ ਦੇ ਪਾਸ ਹੋਣ ਪਿੱਛੋਂ ਪੇਸ਼ੇਵਰਾਂ ਨੂੰ ਨਿਰਪੱਖਤਾ ਨਾਲ ਵੀਜ਼ਾ ਅਤੇ ਗ੍ਰੀਨ ਕਾਰਡ ਮਿਲ ਸਕਣਗੇ। ਵੀਜ਼ਾ ਸਿਸਟਮ ਵਿਚ ਧੋਖਾਧੜੀ ਤੋਂ ਵੀ ਬਚਿਆ ਜਾ ਸਕੇਗਾ।      (ਪੀਟੀਆਈ)