ਯੂਐਨਜੀਸੀ ਹਿੰਦੁਆਂ, ਸਿੱਖਾਂ, ਬੋਧੀਆਂ ਵਿਰੁਧ ਹਿੰਸਾ 'ਤੇ ਅਵਾਜ਼ ਚੁੱਕਣ 'ਚ ਨਾਕਾਮ : ਭਾਰਤ
ਯੂਐਨਜੀਸੀ ਹਿੰਦੁਆਂ, ਸਿੱਖਾਂ, ਬੋਧੀਆਂ ਵਿਰੁਧ ਹਿੰਸਾ 'ਤੇ ਅਵਾਜ਼ ਚੁੱਕਣ 'ਚ ਨਾਕਾਮ : ਭਾਰਤ
ਸੰਯੁਕਤ ਰਾਸ਼ਟਰ, 3 ਦਸੰਬਰ : ਭਾਰਤ ਨੇ ਧਰਮਾਂ ਵਿਰੁਧ ਹਿੰਸਾ ਦੀ ਨਿੰਦਾ ਕਰਨ 'ਚ ਸੰਯੁਕਤ ਰਾਸ਼ਟਰ ਦੇ ਰੁਖ ਦੀ ਅਲੋਚਨ ਕਰਦੇ ਹੋਏ ਕਿ ਸੰਯੁਕਤ ਰਾਸ਼ਟਰ ਮਹਾਸਭਾ ਬੋਧੀਆਂ, ਹਿੰਦੂਆਂ ਅਤੇ ਸਿੱਖਾਂ ਵਿਰੁਧ ਵੱਧ ਰਹੀ ਨਫ਼ਰਤ ਅਤੇ ਹਿੰਸਾ ਨੂੰ ਪਹਿਚਾਨਣ 'ਚ ਨਾਕਾਮ ਰਹੀ ਹੈ। ਭਾਰਤ ਨੇ ਕਿਹਾ ਕਿ ਸ਼ਾਂਤੀ ਸੰਸਕ੍ਰਿਤੀ ਸਿਰਫ਼ ''ਇਬਰਾਹੀਮੀ ਧਰਮਾਂ'' ਲਈ ਨਹੀਂ ਹੋ ਸਕਦੀ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ 'ਚ ਪਹਿਲੇ ਸਕੱਤਰ ਆਸ਼ੀਸ਼ ਸ਼ਰਮਾ ਨੇ 'ਸ਼ਾਂਤੀ ਦੀ ਸੰਸਕ੍ਰਿਤੀ' 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਦੁਨੀਆ 'ਚ ''ਚਿੰਤਾ ਦਾ ਚਲਨ'' ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਯਹੂਦੀ, ਇਸਲਾਮ ਅਤੇ ਇਸਾਈ ਵਿਰੋਧੀ ਕੰਮਾਂ ਦੀ ਨਿੰਦਾ ਕਰਨ ਦੀ ਲੋੜ ਹੈ ਅਤੇ ਦੇਸ਼ ਵੀ ਇਸ ਪ੍ਰਕਾਰ ਦੇ ਕੰਮਾਂ ਦੀ ਸਖ਼ਤ ਨਿੰਦਾ ਕਰਦਾ ਹੈ, ਪਰ ਇਸ ਤਰ੍ਹਾਂ ਦੇ ਮਹੱਤਵਪੂਰਣ ਮਾਮਲਿਆਂ 'ਤੇ ਸੰਯਕਤ ਰਾਸ਼ਟਰ ਦੇ ਪ੍ਰਸਤਾਵ ਸਿਰਫ਼ ਇਨ੍ਹਾਂ ਤਿੰਨ ਇਬਰਾਹੀਮੀ ਧਰਮਾਂ ਦੇ ਬਾਰੇ ਗੱਲ ਕਰਦੇ ਹਨ। ਸ਼ਰਮਾ ਨੇ ਕਿਹਾ, ''ਇਹ ਮਾਣਮੱਤੀ ਸੰਸਥਾ ਹਿੰਦੁ, ਸਿੱਖ ਅਤੇ ਬੋਧੀ ਧਰਮਾਂ ਦੇ ਪੈਰੋਕਰਾਂ ਦੇ ਖ਼ਿਲਾਫ਼ ਵੱਧਦੀ ਨਫ਼ਰਤ ਅਤੇ ਹਿੰਸਾ ਨੂੰ ਪਹਿਚਾਣਨ 'ਚ ਨਾਕਾਮ ਰਹੀ ਹੈ।'' ਉਨ੍ਹਾ ਨੇ ਕਿਹਾ ਕਿ, ''ਸ਼ਾਂਤੀ ਦੀ ਸੰਸਕ੍ਰਿਤੀ ਸਿਰਫ਼ ਇਬਰਾਹਿਮੀ ਧਰਮਾਂ ਨਹੀਂ ਨਹੀਂ ਹੋ ਸਕਦੀ ਅਤੇ ਜਦੋਂ ਇਹ ਚੁਣੇ ਹੋਏ ਰੁਖ ਬਰਕਾਰ ਹਨ, ਦੁਨੀਆਂ 'ਚ ਸ਼ਾਤੀ ਦੀ ਸੰਸਕ੍ਰਿਤੀ ਅਸਲ 'ਚ ਪ੍ਰਫੁਲਤ ਨਹੀਂ ਹੋ ਸਕਦੀ।'' (ਪੀ.ਟੀ.ਆਈ)