ਮੂਸੇਵਾਲਾ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਦਾ ਹਮਲਾ, ਕਹਿ ਦਿੱਤੀ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਜੇ ਬੰਦੂਕਾਂ ਪ੍ਰਮੋਟ ਕਰਨੀਆਂ ਸੀ ਤਾਂ ਕਦੋਂ ਦਾ ਮੈਂ ਵੀ ਕਰ ਦਿੰਦਾ'

Captain Amarinder Singh

 

ਚੰਡੀਗੜ੍ਹ - ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਜੇ ਗੰਨ ਕਲਚਰ ਨੂੰ ਹੀ ਪ੍ਰਮੋਟ ਕਰਨਾ, ਬੰਦੂਕਾਂ ਨੂੰ ਹੀ ਪ੍ਰਮੋਟ ਕਰਨਾ ਸੀ ਤਾਂ ਮੈਂ ਇਹ ਕਦੋਂ ਦਾ ਕਰ ਦਿੰਦਾ। ਉਹਨਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਕਿਸੇ ਗੈਂਗਸਟਰ ਨੂੰ ਅਪਣੀ ਪਾਰਟੀ ਵਿਚ ਨਹੀਂ ਚਾਹੁੰਦੀ ਤੇ ਮੂਸੇਵਾਲਾ ਗੰਨ ਕਲਚਰ ਪ੍ਰਮੋਟ ਕਰਦਾ ਹੈ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਨਵਜੋਤ ਸਿੱਧੂ ਨੂੰ ਵੀ ਲੰਮੇ ਹੱਥੀਂ ਲਿਆ ਹੈ ਤੇ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਉਸ ਤੋਂ ਅਪਣਾ ਅਹੁਦਾ ਨਹੀਂ ਸੰਭਾਲਿਆ ਗਿਆ ਸੀ ਤੇ ਫਿਰ ਸੁਨੀਲ ਜਾਖੜ ਨੂੰ ਹਟਾ ਕੇ ਨਵਜੋਤ ਸਿੱਧੂ ਨੂੰ ਕੁਰਸੀ ਦੇਣ ਦਾ ਕੋਈ ਮਤਲਬ ਨਹੀਂ ਸੀ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਰਵਾਈ ਦਾ ਡਰ ਸੀ ਇਸ ਕਰ ਕੇ ਉਸ ਨੇ ਅਪਣੀਆਂ ਫਾਈਲਾਂ ਵੀ ਦਸਤਖ਼ਤ ਨਹੀਂ ਕੀਤੀਆਂ ਸਨ।

ਇਸ ਦੇ ਨਾਲ ਹੀ ਉਹਨਾਂ ਨੇ ਅਪਣੇ ਅਸਤੀਫ਼ੇ ਨੂੰ ਲੈ ਕੇ ਕਿਹਾ ਕਿ ਮੈਂ ਤਾਂ ਸੋਨੀਆ ਗਾਂਧੀ ਦੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਨੂੰ ਅਪਣਾ ਦੇ ਦਿੱਤਾ ਸੀ ਕਿੁਂਕਿ ਨਵਜੋਤ ਸਿੱਧੂ ਪਾਰਟੀ ਨੂੰ ਇਕ ਪਾਸੇ ਤੇ ਮੈਂ ਪਾਰਟੀ ਨੂੰ ਦੂਜੇ ਪਾਸੇ ਲੈ ਕੇ ਜਾ ਰਿਹਾ ਸੀ। ਇਸ ਤਰ੍ਹਾਂ ਕੰਮ ਨਹੀਂ ਸੀ ਹੋਣਾ ਤਾਂ ਮੈਂ ਪਾਰਟੀ ਹਾਈਕਮਾਨ ਨੂੰ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।